ਚੰਡੀਗੜ੍ਹ ''ਚ ਵੱਡੀ ਵਾਰਦਾਤ, ਮਹਿਲਾ ਕਾਂਗਰਸ ਦੀ ਪ੍ਰਧਾਨ ''ਤੇ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

2/15/2021 12:05:43 PM

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ 'ਚ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ 'ਤੇ ਐਤਵਾਰ ਦੇਰ ਰਾਤ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਨ੍ਹਾਂ 'ਤੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ, ਹਾਲਾਂਕਿ ਇਸ ਦੌਰਾਨ ਦੀਪਾ ਦੂਬੇ ਅਤੇ ਪਰਿਵਾਰ ਦੇ ਹੋਰ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਚੰਡੀਗੜ੍ਹ ਪੁਲਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 'ਲੁਧਿਆਣਾ' 'ਚ ਜਾਮ ਲੱਗਣ ਦੀ ਸੰਭਾਵਨਾ ਕਾਰਨ ਟ੍ਰੈਫਿਕ ਪੁਲਸ ਵੱਲੋਂ ਅਲਰਟ ਜਾਰੀ, ਜਾਣੋ ਕਾਰਨ

PunjabKesari

ਜਾਣਕਾਰੀ ਮੁਤਾਬਕ ਚੰਡੀਗੜ੍ਹ 'ਚ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਸੈਕਟਰ-15 'ਚ ਰਹਿੰਦੀ ਹੈ। ਐਤਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਉਹ ਆਪਣੇ ਘਰ ਆਏ ਕੁੱਝ ਮਹਿਮਾਨਾਂ ਨੂੰ ਛੱਡਣ ਲਈ ਘਰ ਦੇ ਬਾਹਰ ਆਏ।

ਇਹ ਵੀ ਪੜ੍ਹੋ : ਨਹੀਂ ਰੁਕ ਰਹੀ ਚੰਡੀਗੜ੍ਹ ਦੇ 'ਹੈਰੀਟੇਜ ਫਰਨੀਚਰ' ਦੀ ਨੀਲਾਮੀ, ਹੁਣ ਫਰਾਂਸ 'ਚ ਨੀਲਾਮ ਹੋਣਗੀਆਂ ਆਈਟਮਾਂ

ਇਸ ਦੌਰਾਨ ਪਾਰਕ 'ਚ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਅਚਾਨਕ ਦੀਪਾ ਦੂਬੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਇਕ ਤੋਂ ਬਾਅਦ ਇਕ 5 ਗੋਲੀਆਂ ਚਲਾਈਆਂ। ਇਸ ਦੌਰਾਨ ਦੀਪਾ ਦੂਬੇ ਅਤੇ ਉਨ੍ਹਾਂ ਨਾਲ ਖੜ੍ਹੇ ਪਰਿਵਾਰਕ ਮੈਂਬਰਾਂ ਦਾ ਮਸਾਂ ਬਚਾਅ ਹੋਇਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : CBSE ਪ੍ਰੀਖਿਆ ਦੀ ਤਾਰੀਖ਼ ਟਕਰਾਉਣ ਮਗਰੋਂ JEE Main ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ
ਪੁਲਸ ਨੂੰ ਮੌਕੇ ਤੋਂ ਮਿਲੇ 2 ਖੋਲ
ਦੀਪਾ ਦੂਬੇ ਅਤੇ ਪਰਿਵਾਰ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਦੇਰ ਰਾਤ 1.30 ਵਜੇ ਤੱਕ ਗੋਲੀਆਂ ਦੇ 2 ਖੋਲ ਮਿਲ ਗਏ ਸਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor Babita