ਪੰਜਾਬ ਪੁਲਸ ਦੇ ਸਾਬਕਾ SHO ''ਤੇ ਹੋਈ ਫ਼ਾਇਰਿੰਗ! ਸ਼ਰੂਤੀ ਕਾਂਡ ਵਾਲੇ ਨਿਸ਼ਾਨ ਸਿੰਘ ਨਾਲ ਜੁੜੇ ਤਾਰ

Saturday, Jul 27, 2024 - 11:20 AM (IST)

ਪੰਜਾਬ ਪੁਲਸ ਦੇ ਸਾਬਕਾ SHO ''ਤੇ ਹੋਈ ਫ਼ਾਇਰਿੰਗ! ਸ਼ਰੂਤੀ ਕਾਂਡ ਵਾਲੇ ਨਿਸ਼ਾਨ ਸਿੰਘ ਨਾਲ ਜੁੜੇ ਤਾਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸ਼ਿਵਪੁਰ ਕੁਕਰੀਆ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆ ਇਕ ਸੇਵਾ ਮੁਕਤ ਪੁਲਸ ਮੁਲਾਜ਼ਮ ਦੇ ਗੋਲ਼ੀ ਮਾਰੀ ਗਈ। ਘਟਨਾ ਸਬੰਧੀ ਫਰੀਦਕੋਟ ਸ਼ਰੂਤੀ ਕਾਂਡ ਦੌਰਾਨ ਚਰਚਾ 'ਚ ਆਏ ਨਿਸ਼ਾਨ ਸਿੰਘ 'ਤੇ ਕਥਿਤ ਦੋਸ਼ ਲਾਏ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਯੂਨੀਵਰਸਿਟੀ ਅੰਦਰ ਵਾਪਰੇ ਹਾਦਸੇ 'ਚ ਲਾਈਬ੍ਰੇਰੀਅਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼ (ਵੀਡੀਓ)

ਜਾਣਕਾਰੀ ਮੁਤਾਬਕ ਪਿੰਡ ਸ਼ਿਵਪੁਰ ਕੁਕਰੀਆ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਸੇਵਾਮੁਕਤ ਐੱਸ. ਐੱਚ. ਓ. ਦਰਬਾਰਾ ਸਿੰਘ ਨੂੰ ਗੋਲ਼ੀ ਮਾਰ ਕੇ ਜਖਮੀ ਕਰ ਦਿੱਤਾ ਗਿਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਸ਼ਰੂਤੀ ਕਾਂਡ ਦੇ ਦੌਰਾਨ ਚਰਚਾ 'ਚ ਰਹੇ ਨਿਸ਼ਾਨ ਸਿੰਘ ਤੇ ਦੋਸ਼ ਲਾਏ ਹਨ। ਜ਼ਖ਼ਮੀ ਸੇਵਾਮੁਕਤ ਐੱਸ. ਐੱਚ. ਓ. ਦਰਬਾਰਾ ਸਿੰਘ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਵਪੁਰ ਕੁਕਰੀਆ ਵਿਖੇ ਜ਼ਮੀਨ ਹੈ ਜਿਸ ਦੀ ਵੱਟ ਨੂੰ ਲੈ ਕੇ ਉਨ੍ਹਾਂ ਨਾਲ ਲੱਗਦੀ ਜ਼ਮੀਨ ਦੇ ਮਾਲਕ ਜੋ ਕਿ ਨਿਸ਼ਾਨ ਸਿੰਘ ਦੀ ਮਾਤਾ ਹੈ ਨਾਲ ਝਗੜਾ ਹੈ। ਨਿਸ਼ਾਨ ਸਿੰਘ ਵੱਲੋਂ ਕਥਿਤ ਤੌਰ 'ਤੇ ਵਿਦੇਸ਼ੀ ਨੰਬਰ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਸਬੰਧੀ ਉਨ੍ਹਾਂ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਸੀ। 

ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ! ਢਹਿ-ਢੇਰੀ ਹੋਈ 3 ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ

ਉਸ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਸ ਦੇ ਪਿਤਾ ਦਰਬਾਰਾ ਸਿੰਘ ਆਪਣੀ ਜ਼ਮੀਨ ਵਿਚ ਗਏ ਤਾਂ 12-15 ਵਿਅਕਤੀਆਂ ਲਲਕਾਰੇ ਮਾਰੇ ਅਤੇ ਫਾਇਰਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਦੇ ਗੋਲ਼ੀ ਲੱਗੀ ਜੋ ਕਿ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News