ਸਮਰਾਲਾ 'ਚ ਫਿਰ ਚੱਲੀਆਂ ਗੋਲੀਆਂ, ਅਕਾਲੀ ਵਰਕਰ ਦੇ ਘਰ 'ਤੇ ਕੀਤੀ ਗਈ ਫਾਇਰਿੰਗ

Thursday, Apr 28, 2022 - 11:04 AM (IST)

ਸਮਰਾਲਾ 'ਚ ਫਿਰ ਚੱਲੀਆਂ ਗੋਲੀਆਂ, ਅਕਾਲੀ ਵਰਕਰ ਦੇ ਘਰ 'ਤੇ ਕੀਤੀ ਗਈ ਫਾਇਰਿੰਗ

ਸਮਰਾਲਾ (ਗਰਗ) : ਪੰਜਾਬ ’ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅਮਨ-ਕਾਨੂੰਨ ਰੱਬ ਆਸਰੇ ਹੋ ਕੇ ਰਹਿ ਗਿਆ ਹੈ। ਦਿਨੋਂ-ਦਿਨ ਵਾਪਰ ਰਹੀਆਂ ਕਤਲੋਗਾਰਦ ਦੀਆਂ ਘਟਨਾਵਾਂ ਦਾ ਸੇਕ ਹੁਣ ਤੱਕ ਸ਼ਾਂਤ ਰਹੇ ਹਲਕਾ ਸਮਰਾਲਾ ਵਿੱਚ ਵੀ ਆ ਪਹੁੰਚਿਆ ਹੈ। ਇੱਥੇ ਪਿਛਲੇ 10 ਦਿਨਾਂ ਵਿੱਚ ਫਾਇਰਿੰਗ ਕੀਤੇ ਜਾਣ ਦੀਆਂ ਉੱਪਰੋਂ-ਥੱਲੀ ਤਿੰਨ ਵਾਰਦਾਤਾਂ ਵਾਪਰ ਗਈਆਂ ਹਨ। ਬੀਤੀ ਰਾਤ ਸਥਾਨਕ ਹਲਕੇ ਤੋਂ 'ਆਪ' ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਪਿੰਡ ਦਿਆਲਪੁਰਾ ਵਿਖੇ 2 ਨਕਾਬਪੋਸ਼ ਵਿਅਕਤੀਆਂ ਵੱਲੋਂ ਪਿੰਡ ਦੇ ਅਕਾਲੀ ਵਰਕਰ ਸੰਦੀਪ ਸਿੰਘ ਦੇ ਘਰ ’ਤੇ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ : ਸਾਬਕਾ ਮੰਤਰੀ 'ਰੰਧਾਵਾ' ਤੋਂ ਗੱਡੀ ਵਾਪਸ ਲੈਣ ਦੇ ਮਾਮਲੇ ਨੇ ਫੜ੍ਹਿਆ ਤੂਲ, 'ਆਪ' ਵਿਧਾਇਕਾਂ ਨੇ ਖੜ੍ਹੇ ਕੀਤੇ ਸਵਾਲ

ਇਸ ਘਟਨਾ ’ਚ ਹਮਲਾਵਰਾਂ ਨੇ ਘਰ ਦੇ ਅੰਦਰ ਖੜ੍ਹੀ ਕਾਰ ’ਤੇ ਕਈ ਫਾਇਰ ਕੀਤੇ ਅਤੇ 6-7 ਰਾਊਂਡ ਗੋਲੀਆਂ ਅਕਾਲੀ ਆਗੂ ਦੇ ਘਰ ਦੇ ਗੇਟ ’ਤੇ ਚਲਾਈਆਂ ਗਈਆਂ ਹਨ।  ਇਸ ਤੋਂ ਪਹਿਲਾ ਲੰਘੀ 20 ਅਪ੍ਰੈਲ ਨੂੰ ਹੀ ਸਮਰਾਲਾ ਸ਼ਹਿਰ ਵਿੱਚ ਰਹਿੰਦੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਸਲ ਦੇ ਘਰ 'ਤੇ ਵੀ ਰਾਤ ਸਮੇਂ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਵਿਅਕਤੀਆ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਉਸ ਵੇਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਦਿੱਤੀ ਗਈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਜਿਸ ਅਕਾਲੀ ਆਗੂ ਸੰਦੀਪ ਸਿੰਘ ਦੇ ਘਰ ’ਤੇ ਫਾਇਰਿੰਗ ਹੋਈ ਹੈ, ਉਸ ਨੇ ਦੱਸਿਆ ਕਿ ਘਟਨਾ ਰਾਤ ਕਰੀਬ 2 ਵਜੇ ਦੀ ਹੈ ਅਤੇ ਹਮਲਾਵਰਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਚੁਕੀ ਹੈ। ਇਸ ਵਿੱਚ ਦੋ ਨਕਾਬਪੋਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਿੱਧਾ ਉਸ ਦੇ ਘਰ ਅੱਗੇ ਆਏ ਅਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪਿੰਡ ਕੁਰਾਲਾ 'ਚ ਦਿਨ ਚੜ੍ਹਦੇ ਹੀ ਵੱਡੀ ਵਾਰਦਾਤ, ਗੋਲੀ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਕਰੀਬ 8-9 ਫਾਇਰ ਕੀਤੇ ਗਏ ਹਨ। ਓਧਰ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਇਸ ਘਟਨਾ ਤੋਂ ਬਾਅਦ ਉੱਚ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਸਾਸ਼ਨ ਨੂੰ ਚਿਤਵਾਨੀ ਦਿੱਤੀ ਹੈ ਕਿ ਹਲਕੇ ਦੇ 2 ਅਕਾਲੀ ਵਰਕਰਾਂ ਦੇ ਘਰਾਂ ’ਤੇ ਇਕ ਹਫ਼ਤੇ ਅੰਦਰ ਫਾਇਰਿੰਗ ਕੀਤੇ ਜਾਣ ਦੀ ਇਹ ਦੂਜੀ ਘਟਨਾ ਹੈ। ਪੁਲਸ ਨੂੰ ਇਕ ਹਫ਼ਤੇ ਦਾ ਸਮਾਂ ਦਿੱਤ ਜਾ ਰਿਹਾ ਹੈ ਅਤੇ ਜੇਕਰ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਅਕਾਲੀ ਵਰਕਰ ਵੱਡਾ ਧਰਨਾ ਲਗਾਉਣਗੇ। ਉਨ੍ਹਾਂ ਪੰਜਾਬ ਅੰਦਰ ਅਮਨ-ਕਾਨੂੰਨ ਦੀ ਨਿੱਘਰ ਰਹੀ ਹਾਲਤ ’ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਦੂਜੇ ਪਾਸ ਪੁਲਸ ਘਟਨਾਂ ਸਥਾਨ ’ਤੇ ਪਹੁੰਚ ਕੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ ਵਿੱਚ ਲੰਗੀ ਹੋਈ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News