ਸਮਰਾਲਾ 'ਚ ਨੌਜਵਾਨਾਂ ਦੀ ਰੰਜਿਸ਼ ਦੌਰਾਨ ਚੱਲੀਆਂ ਅੰਨ੍ਹੇਵਾਹ ਗੋਲੀਆਂ, ਸਹਿਮ ਗਿਆ ਪੂਰਾ ਪਿੰਡ
Tuesday, Nov 08, 2022 - 02:36 PM (IST)
ਸਮਰਾਲਾ (ਟੱਕਰ) : ਸਮਰਾਲਾ ਨੇੜਲੇ ਪਿੰਡ ਬਾਲਿਓਂ ਦੇ ਬੱਸ ਅੱਡੇ ਨੇੜੇ ਬੀਤੀ ਸ਼ਾਮ ਪਿੰਡ ਦੇ ਹੀ ਰਹਿਣ ਵਾਲੇ 2 ਨੌਜਵਾਨਾਂ ਵਿਚਕਾਰ ਆਪਣੀ ਰੰਜਿਸ਼ ਨੂੰ ਲੈ ਕੇ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਵੱਧ ਗਈ ਕਿ ਇੱਕ ਨੌਜਵਾਨ ਨੇ ਦੂਜੇ ਨੌਜਵਾਨ 'ਤੇ ਪਿਸਤੌਲ ਨਾਲ ਕਰੀਬ 6 ਗੋਲੀਆਂ ਦਾਗ ਦਿੱਤੀਆਂ। ਇਸ ਘਟਨਾ ਦੌਰਾਨ ਪਿੰਡ ਬਾਲਿਓਂ ਦਾ ਰਹਿਣ ਵਾਲਾ ਦਿਨੇਸ਼ ਭਾਰਦਵਾਜ ਉਰਫ਼ ਬਾਹਮਣ ਗੰਭੀਰ ਜਖਮੀ ਹੋ ਗਿਆ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ, ਜਾਣੋ ਕਾਰਨ
ਘਟਨਾ ਮਗਰੋਂ ਪੂਰਾ ਪਿੰਡ ਬੁਰੀ ਤਰ੍ਹਾਂ ਸਹਿਮ ਗਿਆ। ਪੁਲਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਲੀਆਂ ਇਸੇ ਪਿੰਡ ਦੇ ਰਹਿਣ ਵਾਲੇ ਸਿੰਮੀ ਨਾਮ ਦੇ ਨੌਜਵਾਨ ਵੱਲੋਂ ਚਲਾਈਆਂ ਗਈਆਂ ਹਨ। ਇਨ੍ਹਾਂ ਦੋਹਾਂ ਨੌਜਵਾਨਾਂ 'ਚ ਆਪਸੀ ਖਹਿਬਾਜ਼ੀ ਪਿਛਲੇ ਕਾਫੀ ਅਰਸੇ ਤੋਂ ਚੱਲਦੀ ਆ ਰਹੀ ਹੈ। ਜਖਮੀ ਨੌਜਵਾਨ ਨੂੰ 4 ਗੋਲੀਆਂ ਢਿੱਡ 'ਚ ਅਤੇ ਇੱਕ ਬਾਂਹ 'ਤੇ ਵੱਜੀ ਹੈ। ਫਿਲਹਾਲ ਉਸ ਦੇ ਢਿੱਲ 'ਚ ਲੱਗੀਆਂ ਗੋਲੀਆਂ ਕੱਢ ਦਿੱਤੀਆਂ ਗਈਆਂ ਹਨ, ਜਦੋਂ ਕਿ ਉਸ ਦੀ ਬਾਂਹ ਦੀ ਸਰਜਰੀ ਹੋਣੀ ਹੈ।
ਇਹ ਵੀ ਪੜ੍ਹੋ : SGPC ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁਲਾਈ ਅਹਿਮ ਮੀਟਿੰਗ
ਜ਼ਖਮੀ ਨੌਜਵਾਨ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ 'ਚ ਜੇਰੇ ਇਲਾਜ ਹੈ। ਹਮਲਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ। ਸਮਰਾਲਾ ਦੇ ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਦਿਨੇਸ਼ ਦੇ ਬਿਆਨਾਂ ਦੇ ਆਧਾਰ 'ਤੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛਾਪੇਮਾਰੀ ਜਾਰੀ ਹੈ। ਡੀ. ਐੱਸ. ਪੀ. ਮੁਤਾਬਕ ਦੂਜੀ ਪਾਰਟੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਦਿਨੇਸ਼ ਵਲੋਂ ਸਿੰਮੀ ਨੂੰ ਕੁੱਟਣ ਦੀ ਵੀਡੀਓ ਅਪਲੋਡ ਕੀਤੀ ਸੀ। ਉਸ ਤੋਂ ਬਾਅਦ ਇਹ ਸਾਰਾ ਮਾਮਲਾ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ