ਮੋਹਾਲੀ ਜ਼ਿਲ੍ਹੇ 'ਚ ਹੋਏ ਧਮਾਕੇ ਮਗਰੋਂ ਹੁਣ ਚੱਲੀਆਂ ਗੋਲੀਆਂ, ਸੋਹਾਣਾ ਥਾਣੇ 'ਚ ਦਰਜ ਹੋਇਆ ਕੇਸ

Thursday, May 12, 2022 - 11:38 AM (IST)

ਮੋਹਾਲੀ ਜ਼ਿਲ੍ਹੇ 'ਚ ਹੋਏ ਧਮਾਕੇ ਮਗਰੋਂ ਹੁਣ ਚੱਲੀਆਂ ਗੋਲੀਆਂ, ਸੋਹਾਣਾ ਥਾਣੇ 'ਚ ਦਰਜ ਹੋਇਆ ਕੇਸ

ਮੋਹਾਲੀ (ਪਰਦੀਪ) : ਮੋਹਾਲੀ ਜ਼ਿਲ੍ਹੇ 'ਚ ਬੀਤੇ ਦਿਨੀਂ ਹੋਏ ਧਮਾਕੇ ਤੋਂ ਮਗਰੋਂ ਹੁਣ ਜ਼ਿਲ੍ਹੇ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਸੋਹਾਣਾ ਪੁਲਸ ਨੇ ਸੈਕਟਰ-82 ਦੇ ਪਾਸ਼ ਰਿਹਾਇਸ਼ੀ ਖੇਤਰ 'ਫਾਲਕਨ ਵਿਊ' ਦੇ ਬਾਹਰ ਹਵਾ 'ਚ 4 ਗੋਲੀਆਂ ਚਲਾਉਣ ਦੇ ਦੋਸ਼ 'ਚ ਚੰਡੀਗੜ੍ਹ ਵਾਸੀ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ੱਕੀ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਹੈਪੀ ਬਾਊਂਸਰ ਵੱਜੋਂ ਹੋਈ ਹੈ। ਸੋਹਾਣਾ ਥਾਣੇ ਦੇ ਐੱਸ. ਐੱਚ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਵਾਸੀ ਸੁਮਿਤ ਕੁਮਾਰ, ਸਾਗਰ, ਨਸੀਬ ਅਤੇ ਰਵਿੰਦਰ ਸਿੰਘ ਪਿਛਲੇ ਸਮੇਂ ਤੋਂ ਫਾਲਕਨ ਵਿਊ ਵਿਖੇ ਕਿਰਾਏ ਦੇ ਫਲੈਟ 'ਚ ਰਹਿ ਰਹੇ ਹਨ।

ਇਹ ਵੀ ਪੜ੍ਹੋ : CM ਮਾਨ ਦੇ ਘਰ ਨੇੜੇ ਵੱਡੀ ਘਟਨਾ, ਸਰਕਾਰੀ ਸਕੂਲ 'ਚ ਚੱਲੇ ਹਥਿਆਰ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)

ਬੀਤੀ ਰਾਤ ਚਾਰੇ ਅੰਬਾਲਾ 'ਚ ਸਾਗਰ ਦੀ ਚਚੇਰੀ ਭੈਣ ਦੇ ਵਿਆਹ ਲਈ ਗਏ ਸਨ। ਉਹ ਹੈਪੀ ਬਾਊਂਸਰ ਨੂੰ ਵੀ ਆਪਣੇ ਨਾਲ ਲੈ ਗਏ। ਵੀਰਵਾਰ ਸਵੇਰੇ 5.15 ਵਜੇ ਜਦੋਂ ਉਹ ਵਾਪਸ ਆਏ ਤਾਂ ਹੈਪੀ ਨੇ 12 ਬੋਰ ਦੀ ਲਾਈਸੈਂਸੀ ਬੰਦੂਕ ਨਾਲ ਹਵਾ ਵਿੱਚ 2 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਅਸੀਂ ਹੈਪੀ ਖ਼ਿਲਾਫ਼ ਸੋਹਾਣਾ ਥਾਣੇ 'ਚ ਕੇਸ ਦਰਜ ਕਰ ਲਿਆ ਹੈ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਆਰਡਬਲਯੂਏ) ਦੇ ਪ੍ਰਧਾਨ ਕੈਪਟਨ ਕੁਲਦੀਪ ਸਿੰਘ (ਸੇਵਾਮੁਕਤ) ਨੇ ਦੱਸਿਆ ਕਿ ਸਾਨੂੰ ਸਵੇਰੇ 5.23 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਅਸੀਂ ਸੁਰੱਖਿਆ ਗਾਰਡ ਨੂੰ ਸੂਚਨਾ ਦਿੱਤੀ, ਜਿਸ ਨੇ ਹੈਪੀ ਬਾਊਂਸਰ ਦੇ ਨਾਲ ਨੌਜਵਾਨਾਂ ਨੂੰ ਦੇਖਿਆ।

ਇਹ ਵੀ ਪੜ੍ਹੋ : ਮੱਖੂ 'ਚ ਰਾਤ ਵੇਲੇ ਚੱਲੀਆਂ ਗੋਲੀਆਂ, ਬਾਬਾ ਸਰੂਪ ਸਿੰਘ ਦੇ ਪੁੱਤਰ ਦੀ ਕਾਰ 'ਤੇ ਹੋਈ ਫਾਇਰਿੰਗ

ਨੌਜਵਾਨਾਂ ਨੇ ਸੁਰੱਖਿਆ ਗਾਰਡ ਤੋਂ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਹੈਪੀ ਸ਼ਰਾਬੀ ਹੋਣ ਕਾਰਨ ਉਸ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮੁੜ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ ਪਰ ਸਵੇਰੇ 6.30 ਵਜੇ ਦੁਬਾਰਾ ਹੈਪੀ ਨੇ ਹਵਾ ਵਿੱਚ 2 ਗੋਲੀਆਂ ਚਲਾਈਆਂ ਅਤੇ ਆਪਣੀ ਕਾਰ ਵਿੱਚ ਫ਼ਰਾਰ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਸਥਾਈ ਪੁਲਸ ਗਸ਼ਤ ਕੀਤੀ ਜਾਵੇ। ਫਾਲਕਨ ਵਿਊ ਇੱਕ ਉੱਚੀ ਰਿਹਾਇਸ਼ੀ ਇਮਾਰਤ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News