ਨਸ਼ਾ ਤਸਕਰ ਦੇ ਘਰ ਰਾਤ ਵੇਲੇ ਚੱਲੀਆਂ ਗੋਲੀਆਂ, ਪੂਰੇ ਇਲਾਕੇ 'ਚ ਪੈ ਗਿਆ ਰੌਲਾ

05/31/2023 10:36:33 AM

ਲੁਧਿਆਣਾ (ਅਨਿਲ) : ਇੱਥੇ ਥਾਣਾ ਲਾਡੋਵਾਲ ਅਧੀਨ ਪੈਂਦੇ ਤਲਵੰਡੀ ਕਲਾਂ ਨੇੜੇ ਬੀਤੀ ਰਾਤ ਇਕ ਨਸ਼ਾ ਤਸਕਰ ਦੇ ਘਰ ਗੋਲੀਆਂ ਚੱਲ ਗਈਆਂ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਰੌਲਾ ਪੈ ਗਿਆ। ਜਾਣਕਾਰੀ ਮੁਤਾਬਕ ਰਾਤ ਦੇ ਸਮੇਂ ਨਸ਼ਾ ਤਸਕਰ ਬਲਵਿੰਦਰ ਸਿੰਘ ਦੇ ਘਰ ਇਕ ਵਿਅਕਤੀ ਨਸ਼ਾ ਖ਼ਰੀਦਣ ਆਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਤੇ ਬਿਜਲੀ ਚਮਕਣ ਸਣੇ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

ਇਸ ਦੌਰਾਨ ਨਸ਼ਾ ਤਸਕਰ ਅਤੇ ਉਕਤ ਵਿਅਕਤੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਾਂ ਨਸ਼ਾ ਖ਼ਰੀਦਣ ਆਏ ਵਿਅਕਤੀ ਨੇ ਨਸ਼ਾ ਤਸਕਰ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 2 ਗੋਲੀਆਂ ਨਸ਼ਾ ਤਸਕਰ ਦੇ ਘਰ ਰੱਖੇ ਪਾਲਤੂ ਜਾਨਵਰ ਨੂੰ ਲੱਗੀਆਂ ਹਨ, ਜਦੋਂ ਕਿ ਤੀਜੀ ਗੋਲੀ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ : CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਲਿਆ ਇਹ ਫ਼ੈਸਲਾ

ਇਸ ਘਟਨਾ ਤੋਂ ਬਾਅਦ ਨਸ਼ਾ ਖ਼ਰੀਦਣ ਆਇਆ ਵਿਅਕਤੀ ਆਪਣੀ ਪਿਸਤੌਲ ਅਤੇ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਿਆ। ਉਕਤ ਨਸ਼ਾ ਤਸਕਰ 'ਤੇ ਵੀ ਪਹਿਲਾਂ ਤੋਂ ਹੀ ਕਈ ਪਰਚੇ ਦਰਜ ਹਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News