ਜਲੰਧਰ 'ਚ ਦੇਰ ਰਾਤ ਨੂੰ ਫ਼ਿਰ ਚੱਲੀਆਂ ਗੋਲ਼ੀਆਂ, ਗੁਰਦੁਆਰਾ ਸਾਹਿਬ ਜਾਂਦੇ ਹੋਏ ਪਰਿਵਾਰ ਨਾਲ ਹੋਇਆ ਸੀ ਵਿਵਾਦ
Saturday, Dec 23, 2023 - 04:28 AM (IST)
ਜਲੰਧਰ (ਵਰੁਣ)– ਸੋਢਲ ਇਲਾਕੇ ਵਿਚ ਪੈਂਦੇ ਬਾਬਾ ਦੀਪ ਸਿੰਘ ਨਗਰ ਵਿਚ ਦੇਰ ਰਾਤ ਪਰਿਵਾਰ ਦੀ ਵੀਡੀਓ ਬਣਾਉਣ ਦਾ ਵਿਰੋਧ ਕਰਨ ’ਤੇ ਬਜ਼ੁਰਗ ਨਾਲ ਕੁੱਟਮਾਰ ਕਰਨ ਉਪਰੰਤ ਹਮਲਾਵਰਾਂ ਨੇ ਘਰ ’ਤੇ ਪਥਰਾਅ ਕਰ ਦਿੱਤਾ। ਪੀੜਤ ਧਿਰ ਤੋਂ ਇਲਾਵਾ ਸਥਾਨਕ ਲੋਕਾਂ ਨੇ ਦੋਸ਼ ਲਾਏ ਕਿ ਹਮਲਾਵਰਾਂ ਨੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ 3 ਫਾਇਰ ਵੀ ਕੀਤੇ, ਜਿਸ ਵਿਚੋਂ ਇਕ ਗੋਲ਼ੀ ਘਰ ਦੇ ਗੇਟ ’ਤੇ ਲੱਗੀ। ਇਸ ਝਗੜੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਲਾਪਤਾ ਸਿੱਖ ਵਿਦਿਆਰਥੀ ਦੀ ਲਾਸ਼ ਮਿਲਣ ਮਗਰੋਂ UK ਦੀ ਪੁਲਸ ਨੇ ਕੀਤਾ ਟਵੀਟ, ਸਾਂਝੀ ਕੀਤੀ CCTV
ਜਾਣਕਾਰੀ ਦਿੰਦਿਆਂ ਬਾਬਾ ਦੀਪ ਿਸੰਘ ਨਗਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਝਗੜਾ ਹੈ। ਸ਼ੁੱਕਰਵਾਰ ਰਾਤੀਂ ਉਨ੍ਹਾਂ ਦਾ ਪਰਿਵਾਰ ਬੱਚੀਆਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਇਸੇ ਦੌਰਾਨ ਰੰਜਿਸ਼ ਰੱਖਣ ਵਾਲਿਆਂ ਨੇ ਘਰ ਦੀਆਂ ਔਰਤਾਂ ਅਤੇ ਬੱਚੀਆਂ ਦੀਆਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਦੇ ਪਿਤਾ ਨੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਨਾਲ ਕੁੱਟਮਾਰ ਕੀਤੀ। ਉਹ ਲੋਕ ਅਜੇ ਘਰ ਮੁੜੇ ਹੀ ਸਨ ਕਿ ਦੁਬਾਰਾ ਲਗਭਗ 20 ਲੋਕਾਂ ਨੇ ਉਨ੍ਹਾਂ ਦੇ ਘਰ ’ਤੇ ਪਥਰਾਅ ਕਰ ਦਿੱਤਾ। ਪੀੜਤ ਧਿਰ ਨੇ 3 ਗੋਲੀਆਂ ਚਲਾਉਣ ਦੇ ਵੀ ਦੋਸ਼ ਲਾਏ।
ਇਹ ਖ਼ਬਰ ਵੀ ਪੜ੍ਹੋ - ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਐਨਕਾਊਂਟਰ, ਸੋਸ਼ਲ ਮੀਡੀਆ 'ਤੇ ਲਲਕਾਰੇ ਮਾਰਨ ਵਾਲਾ ਰਾਜੂ ਸ਼ੂਟਰ ਜ਼ਖ਼ਮੀ
ਮੌਕੇ ’ਤੇ ਪੁੱਜੇ ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਘੋਖੇ ਜਾ ਰਹੇ ਹਨ। ਗੋਲੀਆਂ ਚੱਲੀਆਂ ਹਨ ਜਾਂ ਨਹੀਂ, ਇਸ ਦੀ ਵੀ ਜਾਂਚ ਹੋਵੇਗੀ। ਜੇਕਰ ਕਿਸੇ ਨੇ ਗੋਲੀ ਚਲਾਈ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਪੀੜਤ ਧਿਰ ਨੂੰ ਇਨਸਾਫ ਦਿਵਾਇਆ ਜਾਵੇਗਾ। ਦੇਰ ਰਾਤ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8