ਲੁਧਿਆਣਾ 'ਚ ਭਾਜਪਾ ਆਗੂ ਦੀ ਫੈਕਟਰੀ 'ਚ ਫਾਇਰਿੰਗ, ਜਾਣੋ ਪੂਰਾ ਮਾਮਲਾ (ਤਸਵੀਰਾਂ)

Friday, Nov 11, 2022 - 11:21 AM (IST)

ਲੁਧਿਆਣਾ 'ਚ ਭਾਜਪਾ ਆਗੂ ਦੀ ਫੈਕਟਰੀ 'ਚ ਫਾਇਰਿੰਗ, ਜਾਣੋ ਪੂਰਾ ਮਾਮਲਾ (ਤਸਵੀਰਾਂ)

ਲੁਧਿਆਣਾ (ਜਗਰੂਪ) : ਲੁਧਿਆਣਾ ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਗਰੇਵਾਲ ਦੀ ਫੈਕਟਰੀ 'ਚ ਬੀਤੀ ਦੇਰ ਰਾਤ 2 ਨੌਜਵਾਨ ਚੋਰੀ ਦੇ ਇਰਾਦੇ ਨਾਲ ਦਾਖ਼ਲ ਹੋਏ। ਇਨ੍ਹਾਂ ਨੌਜਵਾਨਾਂ 'ਤੇ ਫੈਕਟਰੀ ਅੰਦਰ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, ਕੁੱਝ ਸਮੇਂ ਬਾਅਦ ਵਾਪਸ ਪਰਤਿਆ

PunjabKesari

ਇਸ ਤੋਂ ਬਾਅਦ ਚੋਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਸੁਖਮਿੰਦਰਪਾਲ ਗਰੇਵਾਲ ਨੇ ਦੱਸਿਆ ਕਿ ਉਕਤ ਚੋਰ ਮਾਲ ਚੋਰੀ ਕਰਕੇ ਫੈਕਟਰੀ 'ਚੋਂ ਬਾਹਰ ਤੱਕ ਲੈ ਗਏ ਸਨ ਪਰ ਇਸ ਗੱਲ ਦਾ ਉਨ੍ਹਾਂ ਨੂੰ ਸਮਾਂ ਰਹਿੰਦੇ ਪਤਾ ਲੱਗ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸੁਧੀਰ ਸੂਰੀ ਦੀ ਮੌਤ 'ਤੇ ਇਸ ਸ਼ਖ਼ਸ ਨੇ ਵੰਡੇ ਸੀ ਲੱਡੂ, ਹੋਇਆ ਹੈਰਾਨ ਕਰਦਾ ਖ਼ੁਲਾਸਾ

PunjabKesari

ਉਨ੍ਹਾਂ ਨੇ ਚੋਰਾਂ 'ਤੇ 3 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਚੋਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News