ਚੋਹਲਾ ਸਾਹਿਬ ਵਿਖੇ ਨਾਕੇ ਦੌਰਾਨ ਪੁਲਸ 'ਤੇ ਫਾਇਰਿੰਗ, ਗੈਂਗਸਟਰ ਕਾਬੂ (ਤਸਵੀਰਾਂ)

Friday, Aug 11, 2017 - 02:47 PM (IST)

ਚੋਹਲਾ ਸਾਹਿਬ ਵਿਖੇ ਨਾਕੇ ਦੌਰਾਨ ਪੁਲਸ 'ਤੇ ਫਾਇਰਿੰਗ, ਗੈਂਗਸਟਰ ਕਾਬੂ (ਤਸਵੀਰਾਂ)

ਤਰਤਾਰਨ (ਰਾਜੀਵ, ਨਈਅਰ)— ਚੋਹਲਾ ਸਾਹਿਬ ਵਿਖੇ ਨਾਕੇ 'ਤੇ ਖੜ੍ਹੀ ਪੁਲਸ 'ਤੇ ਉਸ ਸਮੇਂ ਫਾਇਰਿੰਗ ਕਰ ਦਿੱਤੀ ਗਈ, ਜਦੋਂ ਪੁਲਸ ਨੇ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਚਿੱਟੇ ਰੰਗ ਦੀ PB08CK-5311 ਨੰਬਰ ਵਾਲੀ ਕਾਰ ਦਾ ਪੁਲਸ ਨੇ ਪਿੱਛਾ ਕੀਤਾ ਤਾਂ ਵਿਚ ਸਵਾਰਾਂ ਨੇ ਨੌਜਵਾਨਾਂ ਨੇ ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਸਮੇਤ ਪੁਲਸ ਦੇ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ। ਪੁਲਸ ਵੱਲੋਂ ਵੀ ਮੌਕੇ 'ਤੇ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਸ ਨੇ ਕਾਰ ਵਿਚ ਸਵਾਰ ਗੈਂਗਸਟਰ ਸਮੱਗਲਰ ਗਗਨਜੀਤ ਸਿੰਘ ਵਾਸੀ ਧੁੰਦਾ, ਨੂੰ ਕਾਬੂ ਕਰ ਲਿਆ, ਜਦੋਂ ਕਿ ਉਸ ਦੇ ਤਿੰਨ ਸਾਥੀ ਫਰਾਰ ਹੋ ਗਏ। ਗਗਨਜੀਤ ਤੋਂ 300 ਗ੍ਰਾਮ ਹੈਰੋਇਨ ਅਤੇ 12 ਬੋਰ ਰਾਈਫਲ ਬਰਾਮਦ ਹੋਈ ਹੋਈ ਹੈ।
 ਫਰਾਰ ਹੋਏ ਦੂਜੇ ਦੋਸ਼ੀਆਂ ਵਿਚ ਗੁਰਭੇਜ ਸਿੰਘ ਉਰਫ ਭੇਜਾ, ਜੰਗ ਸਿੰਘ ਉਰਫ ਜੰਗਾ ਪੁੱਤਰ ਗੁਰਨੇਕ ਸਿੰਘ, ਪਿੰਡ ਰਾਹਲ-ਚਾਹਲ ਥਾਣਾ ਚੋਹਲਾ ਸਾਹਿਬ, ਕੰਵਲਜੀਤ ਸਿੰਘ ਵਾਸੀ ਮੁਕਤਸਰ ਦੇ ਰੂਪ ਵਿਚ ਹੋਈ ਹੈ। ਦੋਸ਼ੀਆਂ 'ਤੇ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ। ਪੁਲਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।


Related News