ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ

Saturday, Jun 20, 2026 - 07:42 PM (IST)

ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ

ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ ਦੇ ਬਾਹਰ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰਿੰਗ ਕਰਨ ਵਾਲੇ ਨੂੰ ਦੁਕਾਨਦਾਰ ਵੱਲੋਂ ਮੌਕੇ 'ਤੇ ਫੜ ਲਿਆ ਅਤੇ ਜੰਮ ਕੇ ਕੁੱਟਮਾਰ ਕੀਤੀ। ਥਾਣਾ ਭਾਰਗੋ ਕੈਂਪ ਦੇ ਅਧੀਨ ਆਉਂਦੇ ਇਲਾਕੇ ਵਿਚ ਗੋਲ਼ੀ ਚੱਲਣ ਨਾਲ ਲੋਕਾਂ ਦੀ ਭੀੜ ਲੱਗ ਗਈ। ਗੋਲ਼ੀ ਚੱਲਣ ਦੀ ਸੂਚਨਾ ਮੌਕੇ ਉਤੇ ਪੁਲਸ ਨੂੰ ਦਿੱਤੀ ਗਈ ਹੈ। 
 

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਨਵੇਂ CP ਸਤਿੰਦਰ ਸਿੰਘ ਨੇ ਸੰਭਾਲਿਆ ਚਾਰਜ, ਜਾਰੀ ਕੀਤੇ ਸਖ਼ਤ ਹੁਕਮ

ਗੋਲ਼ੀਬਾਰੀ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਗੋਲ਼ੀਆਂ ਚੱਲਣ ਨਾਲ ਚਾਵਲਾ ਮੋਬਾਇਲ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਨੇ ਮੋਬਾਇਲ ਦੁਕਾਨ ਦੇ ਬਾਹਰ ਫਾਇਰਿੰਗ ਕੀਤੀ। ਘਟਨਾ ਤੋਂ ਬਾਅਦ ਇਕ ਵਿਅਕਤੀ ਮੌਕੇ ਤੋਂ ਭੱਜ ਗਿਆ। ਫਿਲਹਾਲ ਗੋਲ਼ੀਆਂ ਚੱਲਣ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਘਟਨਾ ਸਥਾਨ 'ਤੇ ਮਿਲੀ ਜਾਣਕਾਰੀ ਅਨੁਸਾਰ ਮੋਬਾਇਲ ਦੁਕਾਨ ਦੇ ਮਾਲਕ ਨੂੰ ਫਿਰੌਤੀ ਦਾ ਫੋਨ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਵਿਕਰੇਤਾ ਤੋਂ ਕਈ ਹਫ਼ਤਿਆਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।

ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਨੇ ਘਟਨਾ ਸਥਾਨ ਨੇੜੇ ਪੁਲਸ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਲੋਕ ਵਪਾਰੀਆਂ ਲਈ ਸੁਰੱਖਿਆ ਦੀ ਮੰਗ ਕਰ ਰਹੇ ਹਨ। ਇਕ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਭੀੜ ਨੇ ਦੋਸ਼ੀ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਥੇ ਹੀ ਫੜੇ ਗਏ ਸ਼ੂਟਰ ਨੇ ਕਿਹਾ ਕਿ ਉਸ ਨੇ ਧੀਨਾ ਪਿੰਡ ਦੇ ਰਹਿਣ ਵਾਲੇ ਗੋਪੀ ਦੇ ਕਹਿਣ 'ਤੇ ਚਾਵਲਾ ਮੋਬਾਇਲ ਹਾਊਸ 'ਤੇ ਗੋਲ਼ੀਆਂ ਚਲਾਈਆਂ ਹਨ। ਗੋਲ਼ੀਆਂ ਚਲਾਉਣ ਲਈ ਲਏ 500 ਰੁਪਏ ਮਿਲੇ ਸਨ। 

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਧੜੱਲੇ ਨਾਲ ਚੱਲ ਰਿਹੈ 'ਵਿਦੇਸ਼ੀ ਸੁਫ਼ਨਿਆਂ' ਦਾ ਕਾਰੋਬਾਰ! ਹੈਰਾਨੀਜਨਕ ਹੋਏ ਖ਼ੁਲਾਸੇ

ਫ਼ਰਾਰ ਸਾਥੀ ਦੀ ਕੀਤੀ ਜਾ ਰਹੀ ਭਾਲ ਜਾਰੀ: ACP
ਮੌਕੇ 'ਤੇ ਪਹੁੰਚੇ ਏ. ਸੀ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਦੁਕਾਨਦਾਰ ਕੋਲੋਂ ਫਿਰੌਤੀ ਮੰਗੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਿਛਲੇ ਸਾਲ ਵੀ ਇਸੇ ਦੁਕਾਨਦਾਰ ਤੋਂ ਫਿਰੌਤੀ ਮੰਗੀ ਗਈ ਸੀ, ਜਿਸ ਸਬੰਧੀ 2 ਮੁਲਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਉਸ ਮਾਮਲੇ 'ਚ ਇਕ ਮੁਲਜ਼ਮ ਨੂੰ ਜਲੰਧਰ ਪੁਲਸ ਅਤੇ ਦੂਜੇ ਨੂੰ ਦੂਜੇ ਰਾਜ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

PunjabKesari

ਏ. ਸੀ. ਪੀ. ਨੇ ਅੱਗੇ ਦੱਸਿਆ ਕਿ ਅੱਜ ਵੀ ਦੁਕਾਨ 'ਤੇ 3 ਰਾਊਂਡ ਫਾਇਰਿੰਗ ਕੀਤੀ ਗਈ ਹੈ। ਪੁਲਸ ਨੇ ਇਕ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਹੈ, ਜਿਸ ਨੇ ਵਾਰਦਾਤ 'ਚ ਵਰਤਿਆ ਹਥਿਆਰ ਆਸ-ਪਾਸ ਹੀ ਕਿਤੇ ਸੁੱਟ ਦਿੱਤਾ ਹੈ, ਜਿਸ ਦੀ ਡੂੰਘਾਈ ਨਾਲ ਖੋਜ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਅਤੇ ਉਸ ਦੇ ਫ਼ਰਾਰ ਸਾਥੀ ਦੇ ਨਾਮ-ਪਤੇ ਸਮੇਤ ਉਨ੍ਹਾਂ ਦੇ ਪੂਰੇ ਗੈਂਗਸਟਰ ਨੈੱਟਵਰਕ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

PunjabKesari

PunjabKesari

PunjabKesari

PunjabKesari

PunjabKesari

 

ਇਹ ਵੀ ਪੜ੍ਹੋ: ਮੋਬਾਇਲ 'ਤੇ ਗੱਲ ਕਰਦਿਆਂ ਮੁੰਡੇ ਨੂੰ ਜ਼ਹਿਰੀਲੇ ਸੱਪ ਨੇ ਡੱਸਿਆ! ਤੜਫ਼-ਤੜਫ਼ ਕੇ ਨਿਕਲੀ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News