ਖੱਦਰ ਭੰਡਾਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

Saturday, Oct 21, 2017 - 07:51 AM (IST)

ਖੱਦਰ ਭੰਡਾਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਭਾਦਸੋਂ  (ਸੇਵਕ) - ਅੱਜ ਭਾਦਸੋਂ ਵਿਖੇ ਫੋਮ ਦੇ ਗੱਦਿਆਂ ਦੇ ਸਟੋਰ ਜਿੰਦਲ ਖੱਦਰ ਭੰਡਾਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਅੱਗ ਲੱਗਣ ਦੀ ਖਬਰ ਫੈਲਦਿਆਂ ਹੀ ਇਲਾਕੇ ਦੇ ਲੋਕ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਕਰਨ ਲੱਗੇ। ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ 3 ਵਜੇ ਦੀ ਹੈ।  ਅੱਗ ਦੀ ਘਟਨਾ ਬਾਰੇ ਪਤਾ ਲਗਦੇ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ। ਨਾਭਾ ਨੂੰ ਛੱਡ ਕੇ ਪਟਿਆਲਾ, ਮੰਡੀ ਗੋਬਿੰਦਗੜ੍ਹ, ਨਾਭਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ 1 ਘੰਟਾ ਦੇਰੀ ਨਾਲ ਪਹੁੰਚੀਆਂ। ਘਟਨਾ ਦੀ ਜਾਣਕਾਰੀ ਦੇਣ ਅਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਬੁਲਾਉਣ ਲਈ ਇਲਾਕਾ ਵਾਸੀਆਂ ਵੱਲੋਂ ਫੋਨ 'ਤੇ ਸੰਪਰਕ ਕਰਨਾ ਚਾਹਿਆ ਪਰ ਕਾਰਜਸਾਧਕ ਅਫਸਰ ਨੇ ਫੋਨ ਨਹੀਂ ਚੁੱਕਿਆ।  ਜਿੰਦਲ ਖੱਦਰ ਭੰਡਾਰ ਦੇ ਅਮਿਤ ਜਿੰਦਲ ਨੇ ਦੱਸਿਆ ਕਿ ਇਹ ਅੱਗ ਦੁਕਾਨ ਅੰਦਰ ਹੋਏ ਸ਼ਾਰਟ ਸਰਕਟ ਨਾਲ ਲੱਗੀ ਹੈ। ਉਨ੍ਹਾਂ ਦਾ ਤਕਰੀਬਨ 20 ਲੱਖ ਰੁਪਏ ਦਾ ਸਾਮਾਨ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ ਹੈ।


Related News