ਜਲੰਧਰ : ਬਾਈਪਾਸ ਨੇੜੇ ਸਥਿਤ ਐੱਚ. ਡੀ. ਫੂਡ ਮਿੱਲ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ (ਤਸਵੀਰਾਂ)
Monday, Oct 30, 2017 - 09:49 AM (IST)
ਜਲੰਧਰ (ਸੋਨੂੰ) — ਜਲੰਧਰ ਦੇ ਪਠਾਨਕੋਟ ਰੋਡ 'ਤੇ ਸਥਿਤ ਰੇਰੂ ਪਿੰਡ ਬਾਈਪਾਸ ਨੇੜੇ ਸਥਿਤ ਐੱਚ. ਡੀ. ਫੂਡ ਪ੍ਰੋਡਕਟਸ ਪ੍ਰਾਈਵੇਟ ਲਿਮੀਟੇਡ ਕੰਪਨੀ, ਫੈਕਟਰੀ ਜੋ ਕਿ ਕਣਕ, ਬਾਰਦਾਨਾ, ਸੂਜ਼ੀ ਆਦਿ ਦੀ ਆਟਾ ਮਿਲ ਸੀ ਐਤਵਾਰ ਦੇਰ ਰਾਤ ਸੜ੍ਹ ਕੇ ਸੁਆਹ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਪਹੁੰਚੇ ਐੱਸ. ਸੀ. ਪੀ. ਹਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਰੈਰੂ ਚੌਕ ਕੋਲ ਨਾਕਾ ਲਗਾ ਹੋਇਆ ਸੀ, ਜਿਸ ਨੂੰ ਚੈੱਕ ਕਰਨ ਗਏ ਸਨ ਕਿ ਉਥੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫੈਕਟਰੀ 'ਚ ਅੱਗ ਲੱਗ ਗਈ ਹੈ। ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਤੇ ਖੁਦ ਮੌਕੇ 'ਤੇ ਪਹੁੰਚੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਰਾਤ ਕਰੀਬ 1 ਵਜੇ ਲੱਗੀ ਤੇ ਕਰੀਬ 45 ਤੋਂ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗ ਚੁੱਕੀਆਂ ਹਨ ਪਰ ਅੱਗ 'ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਮੌਕੇ 'ਤੇ ਫੈਕਟਰੀ ਦੇ ਮਾਲਕ ਮਨੋਜ ਅਗਰਵਾਲ ਜੋ ਕਾਂਗਰਸੀ ਆਗੂ ਵੀ ਹਨ, ਪਹੁੰਚੇ ਜੋ ਖੁਦ ਇਸ ਘਟਨਾ ਨੂੰ ਦੇਖ ਕੇ ਖੁਦ ਨੂੰ ਸੰਭਾਲ ਨਹੀਂ ਸਕੇ ਤੇ ਅੱਗ ਲੱਗਣ ਤੋਂ ਬਾਅਦ ਡਿੱਗਦੀਆਂ ਹੋਈਆਂ ਇਮਾਰਤਾਂ ਨੂੰ ਦੇਖ ਕੇ ਰੋ ਪਏ। ਸੁਭਾਸ਼ ਅਗਰਵਾਲ, ਭੂਸ਼ਣ ਅਗਰਵਾਲ ਤੇ ਮਨੋਜ ਕੁਮਾਰ ਅਗਰਵਾਲ ਦੇ ਕਰੀਬੀ ਤੇ ਸਾਬਕਾ ਕਾਂਗਰਸ ਐੱਮ. ਪੀ. ਮਹਿੰਦਰ ਸਿੰਘ ਕੇ. ਪੀ. ਵੀ ਮੌਕੇ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ।
