ਗੁਰਥਲੀ ਪੁਲ ‘ਤੇ ਅੱਗ ਲੱਗਣ ਕਾਰਨ ਗੱਡੀ ਸੜ ਕੇ ਸੁਆਹ

Tuesday, Sep 28, 2021 - 04:27 PM (IST)

ਗੁਰਥਲੀ ਪੁਲ ‘ਤੇ ਅੱਗ ਲੱਗਣ ਕਾਰਨ ਗੱਡੀ ਸੜ ਕੇ ਸੁਆਹ

ਦੋਰਾਹਾ (ਵਿਨਾਇਕ) : ਇੱਥੋਂ 2 ਕਿਲੋਮੀਟਰ ਦੂਰ ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ‘ਤੇ ਪੈਂਦੇ ਗੁਰਥਲੀ ਪੁਲ ‘ਤੇ ਅੱਜ ਦਿਨ-ਦਿਹਾੜੇ ਇਕ ਗੱਡੀ ਅਚਾਨਕ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਥਾਣਾ ਦੋਰਾਹਾ ਦੇ ਹੌਲਦਾਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਤਵੰਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਹਰਬੰਸਪੁਰ ਥਾਣਾ ਸਦਰ ਖੰਨਾ, ਲੁਧਿਆਣਾ ਵੱਲੋਂ ਕਬਾੜ ਦਾ ਗੱਤਾ ਭਰ ਕੇ ਆਪਣੇ ਘਰ ਵੱਲ ਜਾ ਰਿਹਾ ਸੀ।

ਦੁਪਹਿਰ 2.50 ਵਜੇ ਕਰੀਬ ਜਦੋਂ ਉਹ ਦੋਰਾਹਾ ਨੇੜੇ ਸਰਹਿੰਦ ਨਹਿਰ ‘ਤੇ ਬਣੇ ਗੁਰਥਲੀ ਪੁਲ ‘ਤੇ ਪੁੱਜਾ ਤਾਂ ਸਪਾਰਕ ਹੋਣ ਨਾਲ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਅਤੇ ਮਿੰਟਾਂ-ਸਕਿੰਟਾਂ ‘ਚ ਹੀ ਅੱਗ ਦੀਆ ਤੇਜ਼ ਲਪਟਾ ਨੇ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗੱਡੀ ਦੇ ਮਾਲਕ ਸਤਵੰਤ ਸਿੰਘ ਨੇ ਤੁਰੰਤ ਗੱਡੀ ‘ਚੋਂ ਉਤਰ ਕੇ ਪੁਲਸ ਨਾਲ ਸੰਪਰਕ ਕੀਤਾ, ਜਿਸ 'ਤੇ ਦੋਰਾਹਾ ਥਾਣਾ ਦੀ ਪੁਲਸ ਪਾਰਟੀ ਨੇ ਮੌਕੇ ‘ਤੇ ਪੁੱਜੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਗੱਡੀ ਅੱਧੀ ਤੋਂ ਵੱਧ ਸੜ ਕੇ ਸੁਆਹ ਹੋ ਚੁੱਕੀ ਸੀ।


author

Babita

Content Editor

Related News