ਲੁਧਿਆਣਾ : ਸਮਰਾਲਾ ਚੌਂਕ ਨੇੜੇ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Wednesday, Nov 14, 2018 - 03:53 PM (IST)

ਲੁਧਿਆਣਾ : ਸਮਰਾਲਾ ਚੌਂਕ ਨੇੜੇ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਲੁਧਿਆਣਾ (ਮਹੇਸ਼) : ਸ਼ਹਿਰ ਦੇ ਸਮਰਾਲਾ ਚੌਂਕ ਨੇੜੇ ਅਚਾਨਕ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਮਰਾਲਾ ਚੌਂਕ ਨੇੜੇ 'ਸੁਖਮਨੀ ਨੈੱਟਵੇਅਰ' 'ਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜ ਗਈਆਂ। ਇਸ ਭਿਆਨਕ ਅੱਗ ਕਾਰਨ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਅੱਗ ਕਿਉਂ ਲੱਗੀ ਹੈ, ਇਸ  ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਾਇਆ ਜਾ ਸਕਿਆ ਹੈ। 


author

Babita

Content Editor

Related News