ਖਰੜ ਦੀ ਮਿੱਲ 'ਚ ਮਚੇ ਅੱਗ ਦੇ ਭਾਂਬੜ, ਫਾਇਰ ਬ੍ਰਿਗੇਡ ਨੂੰ ਪਈਆਂ ਭਾਜੜਾਂ

Saturday, Apr 15, 2023 - 11:02 AM (IST)

ਖਰੜ ਦੀ ਮਿੱਲ 'ਚ ਮਚੇ ਅੱਗ ਦੇ ਭਾਂਬੜ, ਫਾਇਰ ਬ੍ਰਿਗੇਡ ਨੂੰ ਪਈਆਂ ਭਾਜੜਾਂ

ਖਰੜ (ਅਮਰਦੀਪ) : ਖਰੜ ਦੇ ਛੱਜੂਮਾਜਰਾ ਰੋਡ 'ਤੇ ਅੱਜ ਬੰਦ ਪਈ ਗਰਗ ਰਾਇਸ ਮਿੱਲ ਦੇ ਪੁਰਾਣੇ ਗੋਦਾਮ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਜਾਣਕਾਰੀ ਤੁਰੰਤ ਨਗਰ ਕੌਂਸਲ ਦਫ਼ਤਰ 'ਚ ਲੱਗੇ ਮੁਲਾਜ਼ਮ ਧਨਵੰਤ ਸਿੰਘ ਸ਼ਿੰਦਾ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪੁੱਜੀਆਂ। 

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਕੱਢਣ ਲੱਗੀ ਵੱਟ, ਅਪ੍ਰੈਲ ਮਹੀਨੇ ਹੀ ਪਾਰਾ ਪੁੱਜਾ 40 ਤੋਂ ਪਾਰ

ਪਤਾ ਲੱਗਾ ਹੈ ਕਿ ਗੋਦਾਮ 'ਚ ਪੁਰਾਣਾ ਬਾਰਦਾਨਾ ਅਤੇ ਕੁੱਝ ਲੱਕੜ ਪਈ ਸੀ, ਜਿਸ ਨੂੰ ਗੋਦਾਮ ਦੇ ਨੇੜੇ ਲੱਗੇ ਟਰਾਂਸਫਾਰਮਰ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਨੂੰ ਬੁਝਾ ਰਹੀਆਂ ਸਨ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਬੱਸ ਖੱਡ 'ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News