ਜੰਗਲ ਤੱਕ ਪਹੁੰਚੀ ਖੇਤ 'ਚ ਨਾੜ ਨੂੰ ਲਾਈ ਅੱਗ, ਕਈ ਜਾਨਵਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ
Sunday, May 19, 2024 - 11:21 PM (IST)
ਮਾਛੀਵਾੜਾ ਸਾਹਿਬ (ਟੱਕਰ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਸਤਲੁਜ ਦਰਿਆ ਕਿਨਾਰੇ ਪਿੰਡ ਮੰਡ ਚੌਂਤਾ ਦੇ ਜੰਗਲੀ ਖੇਤਰ ਵਿਚ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਕਾਰਨ ਕਈ ਜਾਨਵਰਾਂ ਦੇ ਮਰਨ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 340 ਏਕੜ ਤੋਂ ਵੱਧ ਫੈਲੇ ਇਸ ਜੰਗਲ ਵਿਚ ਦੋ ਦਿਨ ਪਹਿਲਾਂ ਅੱਗ ਲੱਗੀ ਸੀ ਜਿਸ ਨੂੰ ਬੁਝਾ ਲਿਆ ਗਿਆ ਸੀ ਅਤੇ ਇਹ ਅੱਗ ਫਿਰ ਫੈਲ ਗਈ ਜਿਸ ਨੇ ਜੰਗਲ ਦਾ ਕਾਫ਼ੀ ਰਕਬਾ ਆਪਣੀ ਲਪੇਟ ’ਚ ਲੈ ਲਿਆ। ਵਣ ਰੇਂਜ ਅਫ਼ਸਰ ਮੋਹਣ ਸਿੰਘ ਨੇ ਦੱਸਿਆ ਕਿ ਮੰਡ ਚੌਂਤਾ ਦਾ ਜੰਗਲ 340 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਜੰਗਲ ਨੇੜੇ ਲੱਗਦੇ ਕਿਸੇ ਕਿਸਾਨ ਨੇ ਆਪਣੇ ਖੇਤਾਂ ਦੇ ਨਾੜ ਨੂੰ ਅੱਗ ਲਗਾਈ ਜੋ ਕਿ ਜੰਗਲ ਵਿਚ ਫੈਲ ਗਈ।
ਇਹ ਵੀ ਪੜ੍ਹੋ- ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਬਿੱਟੂ 'ਤੇ ਕੱਸਿਆ ਤੰਜ, ਕਿਹਾ- 'ਇਹ ਤਾਂ ਚੰਗੀਆਂ ਗੱਲਾਂ ਨਹੀਂ...'
ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਇਸ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅੱਗ ਨਾਲ ਜੰਗਲ ਦਾ ਕਰੀਬ 30 ਤੋਂ 40 ਏਕੜ ਖੇਤਰ ਪ੍ਰਭਾਵਿਤ ਹੋਇਆ ਅਤੇ ਬਾਕੀ ਜਦੋਂ ਅੱਗ ਪੂਰੀ ਤਰ੍ਹਾਂ ਬੁਝ ਜਾਵੇਗੀ ਤਾਂ ਹੀ ਪਤਾ ਲੱਗੇਗਾ। ਇਸ ਸਬੰਧੀ ਜਦੋਂ ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਅੱਗ ਜ਼ਮੀਨ ਪੱਧਰ ਤੱਕ ਹੀ ਫੈਲੀ ਹੋਈ ਸੀ ਜਿਸ ਦਾ ਦਰੱਖਤਾਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਬਦਲਿਆ ਸਕੂਲਾਂ ਦਾ ਸਮਾਂ
ਉਨ੍ਹਾਂ ਕਿਹਾ ਕਿ ਜਦੋਂ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾਵੇਗਾ ਉਸ ਤੋਂ ਬਾਅਦ ਸਾਰੇ ਖੇਤਰ ਦਾ ਦੌਰਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਜੰਗਲੀ ਜਾਨਵਰ ਪ੍ਰਭਾਵਿਤ ਹੋਏ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ ਬੁਝਾਉਣ ਲੱਗੀਆਂ ਹੋਈਆਂ ਹਨ ਅਤੇ ਕਿਤੇ-ਕਿਤੇ ਦੁਬਾਰਾ ਅੱਗੇ ਸੁਲਗਦੀ ਹੈ ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪਹਿਲਾਂ ਪੂਰੀ ਤਰ੍ਹਾਂ ਅੱਗ ਨੂੰ ਬੁਝਾ ਲਿਆ ਜਾਵੇ। ਆਸ-ਪਾਸ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਸ ਜੰਗਲ ਵਿਚ ਭਾਰੀ ਮਾਤਰਾ ਵਿਚ ਰਹਿੰਦੇ ਜੰਗਲੀ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜਦੇ ਦਿਖਾਈ ਦਿੱਤੇ। ਅੱਗ ਦੀ ਚਪੇਟ ’ਚ ਇੱਕ ਜੰਗਲੀ ਜਾਨਵਰ ਵੀ ਪੂਰੀ ਤਰ੍ਹਾਂ ਝੁਲਸ ਕੇ ਮਰ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e