ਪੰਜਾਬ ''ਚ ਸੈਂਕੜੇ ਏਕੜ ਕਣਕ ਸੜ ਕੇ ਸੁਆਹ

Tuesday, Apr 17, 2018 - 05:01 AM (IST)

ਪੰਜਾਬ ''ਚ ਸੈਂਕੜੇ ਏਕੜ ਕਣਕ ਸੜ ਕੇ ਸੁਆਹ

ਜਲੰਧਰ (ਜ.ਬ.) -  ਸਾਰਾ ਸੰਸਾਰ ਆਸ ਸਹਾਰੇ ਜੀਅ ਰਿਹਾ ਹੈ। ਰੱਬ ਕਿਸੇ ਦੀ ਆਸ ਨਾ ਤੋੜੇ। ਬੜੀਆਂ ਰੀਝਾਂ ਨਾਲ ਪੁੱਤਾਂ ਵਾਂਗ ਪਾਲੀ ਫਸਲ ਦਾ ਜਦੋਂ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਦੇ ਦਿਲ ਉੱਤੇ ਕੀ ਬੀਤਦੀ ਹੈ, ਇਹ ਕਿਸਾਨ ਜਾਂ ਰੱਬ ਹੀ ਜਾਣਦਾ ਹੈ। ਇਵੇਂ ਹੀ ਪੰਜਾਬ ਵਿਚ ਬੀਤੇ ਦਿਨੀਂ ਸੈਂਕੜੇ ਏਕੜ ਕਣਕ ਅੱਗ ਦੀ  ਭੇਟ ਚੜਨ੍ਹ ਨਾਲ ਕਿਸਾਨਾਂ ਦੀਆਂ ਆਸਾਂ ਟੁੱਟ ਗਈਆਂ ਹਨ। ਅੱਜ ਵੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਵੱਖ-ਵੱਖ ਕਾਰਨਾਂ ਕਰਕੇ ਸੈਂਕੜੇ ਏਕੜ ਕਣਕ ਅੱਗ ਦੀ ਭੇਟ ਚੜ੍ਹਨ ਦੀ ਸੂਚਨਾ ਮਿਲੀ ਹੈ। ਮਾਲਵੇ ਦੇ ਇਲਾਕੇ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ।  ਮਲੋਟ ਨੇੜੇ 13, ਸ੍ਰੀ ਮੁਕਤਸਰ ਸਾਹਿਬ ਨੇੜੇ ਡੇਢ, ਫਿਰੋਜ਼ਪੁਰ ਦੇ ਨੇੜੇ 32, ਜਲਾਲਾਬਾਦ ਨੇੜੇ ਸੈਦੋਕੇ ਪਿੰਡ ਵਿਚ 54, ਗੁਰੂ ਹਰਸਹਾਏ ਨੇੜੇ70, ਹੁਸ਼ਿਆਰਪੁਰ ਜ਼ਿਲੇ ਵਿਚ ਡੇਢ, ਸੰਗਰੂਰ ਜ਼ਿਲੇ ਵਿਚ ਸ਼ਹਿਣਾ ਨੇੜੇ 6,ਚੀਮਾ ਮੰਡੀ 3 ਅਤੇ ਧਨੌਲਾ ਨੇੜੇ 8 ਏਕੜ ਕਣਕ ਸੜੀ ਹੈ। ਇਥੇ ਹੀ 8 ਏਕੜ ਕਣਕ ਦਾ ਨਾੜ ਵੀ ਸੜਿਆ ਹੈ।  


Related News