ਕਾਹਨੂੰਵਾਨ ''ਚ ਅੱਗ ਦਾ ਤਾਂਡਵ: ਬੁਟੀਕ ਤੇ ਜਨਰਲ ਸਟੋਰ ਸੜ ਕੇ ਸੁਆਹ, ਪੌਣੇ ਦੋ ਲੱਖ ਦੀ ਨਕਦੀ ਵੀ ਗਾਇਬ

Saturday, Aug 15, 2026 - 08:28 AM (IST)

ਕਾਹਨੂੰਵਾਨ ''ਚ ਅੱਗ ਦਾ ਤਾਂਡਵ: ਬੁਟੀਕ ਤੇ ਜਨਰਲ ਸਟੋਰ ਸੜ ਕੇ ਸੁਆਹ, ਪੌਣੇ ਦੋ ਲੱਖ ਦੀ ਨਕਦੀ ਵੀ ਗਾਇਬ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਪੁਰਾਣੇ ਬਾਜ਼ਾਰ, ਸਿਵਾਲਾ ਮੰਦਰ ਚੌਂਕ ਨੇੜੇ ਵੀਰਵਾਰ ਦੀ ਦੇਰ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਘਰ ਵਿੱਚ ਚੱਲ ਰਹੇ ਬੁਟੀਕ, ਸਲੂਨ ਅਤੇ ਜਨਰਲ ਸਟੋਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਦੁਕਾਨ ਵਿੱਚ ਰੱਖੀ ਕਰੀਬ ਪੌਣੇ ਦੋ ਲੱਖ ਰੁਪਏ ਦੀ ਨਕਦੀ ਵੀ ਗਾਇਬ ਹੈ ਅਤੇ ਉਨ੍ਹਾਂ ਦਾ ਕੁੱਲ ਨੁਕਸਾਨ ਲਗਭਗ 7 ਲੱਖ ਰੁਪਏ ਤੋਂ ਵੱਧ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਲਚਲ! ਪਾਰਟੀ ਨੇ 4 ਲੀਡਰਾਂ ਨੂੰ ਕੱਢਿਆ ਬਾਹਰ

ਜਾਣਕਾਰੀ ਅਨੁਸਾਰ ਲਵਕੇਸ਼ ਦੇਵਗਨ ਪੁੱਤਰ ਸੋਮਰਾਜ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਰੋਸ਼ਨੀ ਵੱਲੋਂ ਆਪਣੇ ਘਰ ਵਿੱਚ ਬਣੀ ਦੁਕਾਨ ਵਿੱਚ ਮੁਨਿਆਰੀ ਅਤੇ ਜਨਰਲ ਸਟੋਰ ਦਾ ਸਮਾਨ ਵੇਚਣ ਦੇ ਨਾਲ-ਨਾਲ ਸਲੂਨ ਅਤੇ ਬਿਊਟੀ ਪਾਰਲਰ ਦਾ ਕੰਮ ਵੀ ਕੀਤਾ ਜਾਂਦਾ ਹੈ। ਵੀਰਵਾਰ ਦੀ ਰਾਤ ਕਰੀਬ 9 ਵਜੇ ਪਰਿਵਾਰ ਘਰ ਵਿੱਚ ਮੌਜੂਦ ਸੀ। ਇਸੇ ਦੌਰਾਨ ਦੁਕਾਨ ਵੱਲੋਂ ਖੜਾਕ ਦੀ ਆਵਾਜ਼ ਸੁਣਾਈ ਦਿੱਤੀ। ਪੀੜਤ ਦੇ ਅਨੁਸਾਰ, ਆਵਾਜ਼ ਸੁਣ ਕੇ ਉਸ ਦੀ ਪਤਨੀ ਰੋਸ਼ਨੀ ਜਦੋਂ ਕਮਰੇ ਤੋਂ ਬਾਹਰ ਆਈ ਤਾਂ ਉਸ ਨੇ ਕਥਿਤ ਤੌਰ ’ਤੇ ਇੱਕ ਵਿਅਕਤੀ ਨੂੰ ਘਰ ਦੀਆਂ ਪੌੜੀਆਂ ਰਾਹੀਂ ਭੱਜਦੇ ਹੋਏ ਦੇਖਿਆ। ਜਦੋਂ ਉਸ ਨੇ ਦੁਕਾਨ ਵੱਲ ਦੇਖਿਆ ਤਾਂ ਉਥੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਰੋਸ਼ਨੀ ਵੱਲੋਂ ਰੌਲਾ ਪਾਉਣ ’ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਗੁਆਂਢੀਆਂ ਨੂੰ ਸੂਚਿਤ ਕੀਤਾ।ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਵਿੱਚ ਪਿਆ ਕਾਫ਼ੀ ਸਾਰਾ ਸਮਾਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ।

ਲਵਕੇਸ਼ ਦੇਵਗਨ ਨੇ ਦੱਸਿਆ ਕਿ ਦੁਕਾਨ ਵਿੱਚ ਪਿਆ ਮੁਨਿਆਰੀ, ਜਨਰਲ ਸਟੋਰ, ਸਲੂਨ ਅਤੇ ਬਿਊਟੀ ਪਾਰਲਰ ਦਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਤੋਂ ਇਲਾਵਾ ਦੁਕਾਨ ਵਿੱਚ ਕਮੇਟੀ ਦੀ ਅਦਾਇਗੀ ਲਈ ਰੱਖੀ ਪੌਣੇ ਦੋ ਲੱਖ ਰੁਪਏ ਦੇ ਕਰੀਬ ਨਕਦੀ ਵੀ ਨਹੀਂ ਮਿਲ ਰਹੀ। ਪੀੜਤ ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਹਿਲਾਂ ਨਕਦੀ ਚੋਰੀ ਕੀਤੀ ਗਈ ਅਤੇ ਬਾਅਦ ਵਿੱਚ ਦੁਕਾਨ ਨੂੰ ਅੱਗ ਲਗਾਈ ਗਈ ਹੋ ਸਕਦੀ ਹੈ। ਕਾਹਨੂੰਵਾਨ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੇ ਨਾਲ-ਨਾਲ ਨਕਦੀ ਗਾਇਬ ਹੋਣ ਦੇ ਮਾਮਲੇ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : RBI ਨੇ ਬਦਲਿਆ ਵੱਡਾ ਨਿਯਮ, ਇਹ ਸੁਵਿਧਾ ਸਮੇਂ ਤੋਂ ਪਹਿਲਾਂ ਹੋਵੇਗੀ ਬੰਦ

ਇਸ ਸਬੰਧੀ ਥਾਣਾ ਮੁਖੀ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੀ ਦਰਖਾਸਤ ਪ੍ਰਾਪਤ ਕਰ ਲਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਨਾਲ ਜੁੜੇ ਸਾਰੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਕਰਨ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਨਕਦੀ ਸਬੰਧੀ ਦਾਅਵੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਭਿਆਨਕ ਅੱਗ ਕਾਰਨ ਹੋਏ ਭਾਰੀ ਆਰਥਿਕ ਨੁਕਸਾਨ ਤੋਂ ਬਾਅਦ ਪੀੜਤ ਲਵਕੇਸ਼ ਦੇਵਗਨ ਅਤੇ ਉਸ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਮਦਦ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News