ਦੀਵੇ ਨਾਲ ਝੁੱਗੀ ਨੂੰ ਅੱਗ ਲੱਗਣ ’ਤੇ ਝੁਲਸੇ 6 ਬੱਚਿਆਂ ''ਚੋਂ ਇਕ ਹੋਰ ਦੀ ਮੌਤ, 2 ਦੀ ਹਾਲਤ ਗੰਭੀਰ
Sunday, Jan 15, 2023 - 06:40 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਮੰਡਿਆਣੀ ਵਿਖੇ 8 ਜਨਵਰੀ ਦੀ ਰਾਤ ਨੂੰ ਝੁੱਗੀ ਨੂੰ ਲੱਗੀ ਅੱਗ ਦੌਰਾਨ ਝੁਲਸੇ 4 ਬੱਚਿਆਂ ਨੂੰ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਵਿਚੋਂ ਪ੍ਰਵੀਨ ਕੁਮਾਰ (11 ਸਾਲ) ਲੜਕੇ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਜਦਕਿ ਅੱਜ ਦੁਪਿਹਰ 15 ਜਨਵਰੀ ਨੂੰ ਕਰੀਬ 12.20 ਵਜੇ 10 ਸਾਲਾਂ ਲੜਕੀ ਕੋਮਲ ਨੇ ਵੀ ਦਮ ਤੋੜ ਦਿਤਾ। ਇੱਥੇ ਦੱਸਣਯੋਗ ਹੈ ਕਿ ਪ੍ਰਵਾਸੀ ਮਜ਼ਦੂਰ ਭੂਦਨ ਕੁਮਾਰ ਜੋ ਕਿ ਪੰਚ ਮਨਦੀਪ ਸਿੰਘ ਦੀ ਮੋਟਰ 'ਤੇ ਝੁੱਗੀ ਬਣਾ ਕੇ ਰਹਿ ਰਿਹਾ ਸੀ। 8 ਜਨਵਰੀ ਦੀ ਰਾਤ ਨੂੰ ਕਰੀਬ 9.30 ਵਜੇ ਉਸ ਦੀ ਪਤਨੀ ਸੁਨੀਤਾ ਆਪਣੇ 7 ਬੱਚਿਆਂ ਨੂੰ ਸੁਲਾ ਕੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਦੀਵਾ ਡਿੱਗਣ ਕਾਰਨ ਝੁੱਗੀ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : ਗੋਲਡੀ ਬਰਾੜ ਦਾ ਕਰੀਬੀ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਵੱਡੇ ਖੁਲਾਸੇ ਹੋਣ ਦੀ ਉਮੀਦ
ਇਸ ਦੌਰਾਨ ਉਸ ਨੇ ਆਪਣੀ ਚਾਰ ਮਹੀਨੇ ਦੀ ਬੱਚੀ ਇੰਦੂ ਨੂੰ ਤਾਂ ਬਾਹਰ ਕੱਢ ਲਿਆ ਸੀ ਪਰ ਉਸ ਦੇ 6 ਬੱਚੇ ਜਿਨ੍ਹਾਂ ਵਿਚ 4 ਲੜਕੇ ਅਤੇ 2 ਲੜਕੀਆਂ ਝੁਲਸ ਗਈਆਂ ਸਨ। ਇਨ੍ਹਾਂ ਵਿਚੋਂ ਮੋਹਣ ਉਰਫ਼ ਬ੍ਰਿਜੂ ਅਤੇ ਸ਼ੁਕਰਾ ਨੇ ਚੰਡੀਗੜ੍ਹ ਸਰਕਾਰੀ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ ਅਤੇ ਚਾਰ ਬੱਚੇ ਪੀ.ਜੀ.ਆਈ. ਹਸਪਤਾਲ ਵਿਚ ਜੇਰੇ ਇਲਾਜ ਅਧੀਨ ਦਾਖਲ ਸਨ, ਵਿਚੋਂ ਪ੍ਰਵੀਨ (11 ਸਾਲ) ਨੇ 13 ਜਨਵਰੀ ਲੋਹੜੀ ਵਾਲੀ ਰਾਤ ਦਮ ਤੋੜ ਦਿੱਤਾ ਸੀ ਜਦਕਿ 15 ਜਨਵਰੀ ਨੂੰ ਲੜਕੀ ਕੋਮਲ 10 ਸਾਲ ਨੇ ਵੀ ਦਮ ਤੋੜ ਦਿੱਤਾ। ਫਿਲਹਾਲ ਭੈਣ ਭਰਾ ਅਮਨੂੰ ਅਤੇ ਰਾਧਿਕਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ, ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ 7 ਸਾਲ ਬਾਅਦ ਵੀ ਨਾ ਹੋਇਆ ਬੱਚਾ, ਹੈਵਾਨ ਬਣੇ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।