ਹਨੀ ਟਰੈਪ ’ਚ ਫਸਿਆ BSF ਜਵਾਨ, ਫੇਸਬੁੱਕ ਫ੍ਰੈਂਡ ਸਣੇ 5 ਖਿਲਾਫ਼ ਪਰਚਾ ਦਰਜ

05/29/2023 9:02:52 PM

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ)–ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਨੂੰ ਸੋਸ਼ਲ ਮੀਡੀਆ ਰਾਹੀਂ ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੀ ਉਸ ਦੀ ਫੇਸਬੁੱਕ ਫ੍ਰੈਂਡ ਸਮੇਤ ਪੰਜ ਦੋਸ਼ੀਆਂ ਦੇ ਖਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਘਟਨਾ ਸਤੀਏਵਾਲਾ ਕੋਲ ਸਥਿਤ ਗੁਰੂ ਕਰਮ ਸਿੰਘ ਨਗਰ ਦੀ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਹੜ੍ਹ ਰੋਕੂ ਪ੍ਰਬੰਧਾਂ ਤੇ ਜਲ ਸਰੋਤਾਂ ਨੂੰ ਲੈ ਕੇ ਦਿੱਤੇ ਹੁਕਮ, ਜਾਣੋ ਕੀ ਕਿਹਾ

ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਚੱਕ ਅਰਾਈਆਂਵਾਲਾ ਹੈੱਡਕੁਆਰਟਰ, ਅਬੋਹਰ ਸੈਕਟਰ ’ਚ ਤਾਇਨਾਤ ਹੈ। 20 ਮਈ ਨੂੰ ਉਹ ਅਬੋਹਰ ’ਚ ਡਾਕ ਦੇਣ ਤੋਂ ਬਾਅਦ ਗੰਗਾਨਗਰ ਇੰਟਰਸਿਟੀ ਟਰੇਨ ਰਾਹੀਂ ਫਿਰੋਜ਼ਪੁਰ ਆ ਗਿਆ। ਇੱਥੇ ਪਹੁੰਚ ਕੇ ਉਸ ਨੇ ਆਪਣੀ ਫੇਸਬੁੱਕ ਫ੍ਰੈਂਡ ਅਮਨਦੀਪ ਕੌਰ ਉਰਫ ਰੱਜੀ ਵਾਸੀ ਗੁਰੂ ਕਰਮ ਸਿੰਘ ਨਗਰ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਆਪਣੇ ਘਰ ਬੁਲਾ ਲਿਆ।

ਇਹ ਖ਼ਬਰ ਵੀ ਪੜ੍ਹੋ : ਕੱਦ ਛੋਟਾ, ਹੌਸਲਾ ਪਹਾੜ ਜਿੱਡਾ, ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ

ਜਵਾਨ ਨੇ ਦੱਸਿਆ ਕਿ ਜਦ ਉਹ ਅਮਨਦੀਪ ਕੌਰ ਦੇ ਘਰ ਪਹੁੰਚਿਆ ਤਾਂ ਉਥੇ ਕੁਝ ਹੋਰ ਲੋਕ ਆ ਗਏ। ਸਾਰਿਆਂ ਨੇ ਮਿਲ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਪਰਸ, ਫੋਨ, ਏ. ਟੀ. ਐੱਮ. ਕਾਰਡ, ਪੈਨ ਕਾਰਡ, ਆਧਾਰ ਕਾਰਡ, ਕਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਆਈ ਕਾਰਡ ਅਤੇ 1200 ਰੁਪਏ ਖੋਹ ਲਏ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦੀ ਪਤਨੀ ਦੇ ਅਕਾਊਂਟ ਤੋਂ 3.54 ਲੱਖ ਰੁਪਏ ਕਢਵਾ ਲਏ ਅਤੇ ਉਸ ਨੂੰ ਧਮਕੀਆਂ ਦੇ ਕੇ ਭਜਾ ਦਿੱਤਾ।

ਥਾਣਾ ਸਦਰ ਦੇ ਏ. ਐੱਸ. ਆਈ. ਪਵਨ ਕੁਮਾਰ ਦੇ ਅਨੁਸਾਰ ਜਵਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਅਮਨਦੀਪ ਕੌਰ, ਉਸਦੇ ਪਤੀ ਦਾਨਿਸ਼, ਸਾਥੀਆਂ ਪਿੰਕੀ, ਮੰਜੇਸ਼ ਵਾਸੀ ਹਾਊਸਿੰਗ ਬੋਰਡ ਕਾਲੋਨੀ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


Manoj

Content Editor

Related News