ਤੇਜ਼ਧਾਰ ਹਥਿਆਰ ਨਾਲ ਪਤਨੀ ''ਤੇ ਹਮਲਾ, ਪਤੀ ''ਤੇ ਮਾਮਲਾ ਦਰਜ
Tuesday, Nov 24, 2026 - 04:03 PM (IST)
ਰਾਹੋਂ (ਪ੍ਰਭਾਕਰ) : ਇੱਥੇ ਪਿੰਡ ਸਹਿਬਾਜਪੁਰ ਨਹਿਰ ਦੇ ਕੋਲ ਇੱਕ ਔਰਤ ਨੂੰ ਪਤੀ ਵਲੋਂ ਜ਼ਖਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਕਲਾਂ ਦੀ ਰਹਿਣ ਵਾਲੀ ਰਣਜੀਤ ਕੌਰ ਤੇ ਪਤੀ ਬਚਿੱਤਰ ਸਿੰਘ ਵਲੋਂ ਤੇਜ਼ ਹਥਿਆਰ ਨਾਲ ਜਾਣ ਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਔਰਤ ਦੇ ਹੱਥਾਂ ਦੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਿਸ ਨੂੰ ਰਾਹਗੀਰਾਂ ਨੇ ਨਵਾਂਸ਼ਹਿਰ ਦੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਭੇਜਿਆ। ਉਸ ਦੀ ਹਾਲਤ ਖ਼ਰਾਬ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ।
ਲੋਕਾਂ ਨੇ ਦੱਸਿਆ ਕਿ ਇਸ ਔਰਤ ਦਾ ਵਿਆਹ ਬਚਿੱਤਰ ਸਿੰਘ ਨਾਲ ਹੋਇਆ ਸੀ। ਉਹ ਦੋਵੇਂ ਬਾਬਾ ਜੀ ਦੀ ਜਗ੍ਹਾ 'ਤੇ ਲੰਗਰ ਖਾਣ ਗਏ ਸੀ। ਲੰਗਰ ਖਾਣ ਤੋਂ ਬਾਅਦ ਉਨ੍ਹਾਂ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ। ਉੱਥੇ ਉਸ 'ਤੇ ਪੱਤੀ ਬਚਿੱਤਰ ਸਿੰਘ ਨੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਪੁਲਸ ਵੱਲੋਂ ਇਸ ਦੀ ਜਾਂਚ ਗੰਭੀਰ ਰੂਪ ਨਾਲ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਹੈਡ ਮੁਨਸ਼ੀ ਧਰਮਿੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਹੋਂ ਪੁਲਸ ਨੇ ਔਰਤ ਦੇ ਪਤੀ ਬਚਿੱਤਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
