ਦੁਕਾਨਦਾਰ ''ਤੇ ਫਾਇਰਿੰਗ ਦਾ ਮਾਮਲਾ, ਪਤਨੀ ਸਣੇ 5 ਖ਼ਿਲਾਫ਼ ਮਾਮਲਾ ਦਰਜ
Monday, Dec 12, 2022 - 03:52 PM (IST)
ਲੁਧਿਆਣਾ (ਡੇਵਿਨ) : ਥਾਣਾ ਜਮਾਲਪੁਰ ਅਧੀਨ ਆਉਂਦੇ ਖੇਤਰ ਦੁਕਾਨਦਾਰ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਪੁਲਸ ਨੇ ਸ਼ਿਕਾਇਤ ਕਰਤਾ ਅਜੇ ਕੁਮਾਰ (42) ਦੇ ਬਿਆਨ ’ਤੇ ਉਸ ਦੀ ਪਤਨੀ ਬਲਵਿੰਦਰ ਉਰਫ਼ ਪੂਜਾ ਨਿਵਾਸੀ ਨਕੋਦਰ, ਰਵੀਨ ਮਹਿਮੀ ਤੇ ਨਵੀਨ ਮਹਿਮੀ ਪੁੱਤਰ ਗੁਰਮੁਖ ਲਾਲ ਨਿਵਾਸੀ ਹਰਿਰਾਏ ਨਗਰ, ਲੁਧਿਆਣਾ ਅਤੇ 3 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਲਖਵਿੰਦਰ ਮਸੀਹ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਆਪਣੇ ਦੋਸਤ ਜਤਿੰਦਰ ਸਿੰਘ ਨਾਲ ਕਾਰ ਮਾਰੂਤੀ ’ਤੇ ਜੀ. ਟੀ. ਬੀ. ਨਗਰ ਮੁੰਡੀਆਂ ਆਪਣੀ ਦੁਕਾਨ ’ਤੇ ਆਏ ਸੀ ਤੇ ਜਤਿੰਦਰ ਸਿੰਘ ਕਾਰ ਦੁਕਾਨ ਦੇ ਸਾਹਮਣੇ ਪਲਾਟ ਵਿਚ ਲਗਾ ਕੇ ਬੈਠਾ ਸੀ ਅਤੇ ਸ਼ਾਮ 3.15 ਵਜੇ ਮੂੰਹ ਰੁਮਾਲ ’ਤੇ ਰੁਮਾਲ ਬੰਨ੍ਹੇ ਵਿਅਕਤੀ, ਜਿਨ੍ਹਾਂ ਦੇ ਹੱਥ ’ਚ ਫੜ੍ਹੇ ਸਿਲਵਰ ਰੰਗ ਦੇ ਪਿਸਟਲ ਨਾਲ ਮੈਨੂ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜੋ ਮੇਰੇ ਉੱਪਰੋਂ ਲੰਘਦੇ ਹੋਏ ਦੀਵਾਰ ’ਤੇ ਜਾ ਲੱਗੇ ਅਤੇ ਫਿਰ ਮੁਲਜ਼ਮ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਉਸ ਦੀ ਪਤਨੀ ਬਲਵਿੰਦਰ ਉਰਫ ਪੂਜਾ ਨੇ ਜਿਸ ਨਾਲ ਉਸ ਦਾ ਝਗੜਾ ਚੱਲਦਾ ਹੈ, ਉਕਤ ਮੁਲਜ਼ਮਾਂ ਤੋਂ ਕਰਵਾਇਆ ਹੈ, ਜਿਸ ’ਤੇ ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਧਾਰਾ 307, 120ਬੀ ਆਈ. ਪੀ. ਸੀ., 25/27-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।