ਲੋਕ ਸਭਾ ਚੋਣ 2024: ਭਾਜਪਾ, ਅਕਾਲੀ ਦਲ ਲਈ ਉਮੀਦਵਾਰ ਲੱਭਣਾ ਇਕ ਚੁਣੌਤੀਪੂਰਨ ਕੰਮ
Sunday, Mar 31, 2024 - 01:00 PM (IST)
ਪਠਾਨਕੋਟ (ਸ਼ਾਰਦਾ)-ਦੇਸ਼ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਤੇਜ਼ੀ ਫੜ੍ਹ ਰਹੀਆਂ ਹਨ ਅਤੇ ਸਾਰੇ ਰਾਜਨੀਤਿਕ ਦਲ ਹੁਣ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਣ ਦੀ ਪ੍ਰਕਿਰਿਆ ਵਿਚ ਅੰਤਿਮ ਚਰਨ ਵਿਚ ਹੈ ਕਿਉਂਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ ਹੋਣੀਆਂ ਹਨ। ਇਸ ਲਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਬਾਕੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਦੀ ਅਚਾਨਕ ਹੋਈ ਗ੍ਰਿਫ਼ਤਾਰੀ ਦੇ ਬਾਅਦ ਆਮ ਆਦਮੀ ਪਾਰਟੀ ਦਾ ਵੀ ਧਿਆਨ ਹੁਣ ਦਿੱਲੀ ’ਤੇ ਕੇਂਦਰਿਤ ਹੈ ਅਤੇ ਬਾਕੀ ਰਹਿੰਦੀਆਂ ਟਿਕਟਾਂ ਦਾ ਐਲਾਨ ਦਾ ਕੰਮ ਪੈਂਡਿੰਗ ਹੋ ਗਿਆ ਹੈ।
ਅਕਾਲੀ ਭਾਜਪਾ ਦਾ ਗਠਜੌੜ ਨਾਲ ਹੋਣ ਨਾਲ ਦੋਵੇਂ ਦਲ 13-13 ਸੀਟਾਂ ’ਤੇ ਆਪਣੇ-ਆਪਣੇ ਉਮੀਦਵਾਰ ਲੱਭਣ ਵਿਚ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਛੇਤੀ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੋਵੇਗਾ। ਅਜਿਹੀ ਹਾਲਤ ਵਿਚ ਸਾਰੀਆਂ ਸੀਟਾਂ ’ਤੇ ਚੌਗੁਣਾ ਮੁਕਾਬਲਾ ਬਣੇ ਇਸ ਦੇ ਲਈ ਉਮੀਦਵਾਰ ਲੱਭਣੇ ਹੋਣਗੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਪੰਜਾਬ ’ਚ ਪਹਿਲੀ ਵਾਰ ਹੋਵੇਗਾ ਚਹੁਕੋਣਾ ਮੁਕਾਬਲਾ
ਭਾਜਪਾ ਨੇ ਬਿੱਟੂ ਅਤੇ ਰਿੰਕੂ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਕੀਤਾ ਵੱਡਾ ਧਮਾਕਾ
ਰਾਜਨੀਤੀ ਵਿਚ ਕਈ ਅਜਿਹੇ ਫੈਸਲੇ ਹੁੰਦੇ ਹਨ ਜਿਸ ਦੇ ਦੂਰਗਾਮੀ ਨਤੀਜੇ ਦੇਖਣ ਨੂੰ ਮਿਲਦੇ ਹਨ ਅਤੇ ਲੋਕਾਂ ਦੇ ਮਨਾਂ ’ਤੇ ਇਸ ਦਾ ਕਾਫੀ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਇਕ ਰਾਜਨੀਤਿਕ ਚਾਲ ਭਾਜਪਾ ਨੇ ਚੱਲਦੇ ਬਿੱਟੂ ਅਤੇ ਰਿੰਕੂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ, ਜਿਸ ਨਾਲ ਜਲੰਧਰ ਅਤੇ ਲੁਧਿਆਣਾ ਵਿਚ ਇਕ ਵੱਡਾ ਰਾਜਨੀਤਿਕ ਧਮਾਕਾ ਹੋਇਆ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇਸੇ ਤਰ੍ਹਾਂ ਦਾ ਪ੍ਰਭਾਵ ਬਣ ਰਿਹਾ ਹੈ ਕਿ ਬਹੁਤ ਸਾਰੇ ਲੋਕ ਭਾਜਪਾ ਵਿਚ ਸ਼ਾਮਲ ਹੋਣ ਦੇ ਲਈ ਤਿਆਰ ਬੈਠੇ ਹਨ ਪਰ ਇਸ ਦੇ ਬਾਵਜੂਦ ਵੀ ਭਾਜਪਾ ਦੇ ਲਈ ਮਾਲਵਾ ਸਮੇਤ 13 ਸੀਟਾਂ ’ਤੇ ਵੱਡੇ ਅਤੇ ਵਰਕਰਾਂ ਦੇ ਮਨ ਪਸੰਦ ਦੇ ਉਮੀਦਵਾਰਾਂ ਦੀ ਚੋਣ ਇਕ ਅਸਾਨ ਕੰਮ ਨਹੀਂ।
ਇਹ ਵੀ ਪੜ੍ਹੋ : ਪਠਾਨਕੋਟ 'ਚ ਵੱਡੀ ਵਾਰਦਾਤ, ਢਾਬੇ 'ਤੇ ਬੈਠੇ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਟਿਕਟਾਂ ਨੂੰ ਲੈ ਕੇ ਅਕਾਲੀ ਦਲ ਵੀ ਇਸ ਵਾਰ ਪਿਛੜੀ
ਅਕਾਲੀ ਦਲ ਪੰਜਾਬ ਦਾ ਇਕੋ ਇਕ ਸਭ ਤੋਂ ਵੱਡਾ ਖੇਤਰੀ ਦਲ ਹੈ, ਜਿਸ ਦਾ ਹਾਈਕਮਾਨ ਪੰਜਾਬ ਵਿਚ ਹੋਣ ਦੇ ਕਾਰਨ ਹਮੇਸ਼ਾ ਟਿਕਟਾਂ ਦੀ ਵੰਡ ਦੀ ਘੋਸ਼ਣਾ ਵਿਚ ਅੱਵਲ ਰਹਿੰਦਾ ਸੀ ਪਰ ਇਸ ਵਾਰ ਹਾਲਾਤ ਅਜਿਹੇ ਬਣੇ ਕਿ ਭਾਜਪਾ ਦੇ ਨਾਲ ਗਠਜੋੜ ਟੁੱਟ ਗਿਆ ਅਤੇ ਬੀ.ਐੱਸ.ਪੀ. ਤੋਂ ਹੁਣ ਤੱਕ ਅਕਾਲੀ ਦਲ ਦੀ ਦੂਰੀ ਬਣੀ ਹੋਈ ਹੈ। ਅਜਿਹੀ ਹਾਲਤ ਵਿਚ 13 ਸੀਟਾਂ ’ਤੇ ਚੋਣ ਲੜਨਾ ਅਤੇ ਉਮੀਦਵਾਰਾਂ ਨੂੰ ਚੋਣ ਦੰਗਲ ਵਿਚ ਉਤਾਰਨਾ ਅਕਾਲੀ ਦਲ ਦੇ ਲਈ ਵੀ ਕੋਈ ਅਸਾਨ ਕੰਮ ਨਹੀਂ ਹੈ।
ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ
ਹਿੰਦੂ ਉਮੀਦਵਾਰਾਂ ਨੂੰ ਉਤਾਰਨਾ ਸਾਰੇ ਦਲਾਂ ਲਈ ਚੁਣੌਤੀਪੂਰਨ
ਰਾਮ ਲਹਿਰ ਚੱਲਣ ਦੇ ਕਾਰਨ ਇਸ ਵਾਰ ਸਾਰੇ ਰਾਜਨੀਤਿਕ ਦਲ ਹਿੰਦੂਆਂ ਨੂੰ ਵੀ ਅਣਦੇਖਾ ਨਹੀਂ ਕਰਨਾ ਚਾਹੁੰਦੇ। ਇਸ ਗੱਲ ਦੀ ਪ੍ਰਬਲ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਕਿ ਹਿੰਦੂ ਬਾਕੀ ਸੂਬਿਆਂ ਦੀ ਤਰ੍ਹਾਂ ਪੰਜਾਬ ਵਿਚ ਵੀ ਧਰੁਵੀਕਰਨ ਕਰੇਗਾ ਅਤੇ ਇਕਜੁੱਟ ਹੋ ਕੇ ਵੋਟ ਦੇਵੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦਾ ਹਿੰਦੂ ਇਕਜੁੱਟ ਹੋਇਆ ਹੈ ਜਾਂ ਨਹੀਂ ਪਰ ਇਸ ਗੱਲ ਦੀ ਸੰਭਾਵਨਾ ਬਣ ਰਹੀ ਹੈ ਕਿ ਸ਼ਹਿਰੀ ਖੇਤਰ ਵਿਚ ਸਾਰੇ ਰਾਜਨੀਤਿਕ ਦਲ ਹਿੰਦੂ ਉਮੀਦਵਾਰਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਤਿੰਨ ਚਾਰ ਸੀਟਾਂ ਹਰ ਪਾਰਟੀ ਨੂੰ ਹਿੰਦੂ ਉਮੀਦਵਾਰਾਂ ਨੂੰ ਦੇਣੀਆਂ ਇਕ ਮਜ਼ਬੂਰੀ ਬਣਦੀ ਜਾ ਰਹੀ ਹੈ ਪਰ ਪੰਜਾਬ ਵਿਚ ਹਿੰਦੂ ਲੀਡਰਾਂ ਦੀ ਕਮੀ ਖਲ ਰਹੀ ਹੈ। ਇਸ ਲਈ ਹੁਣ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਹੋਵੇਗਾ ਅਤੇ ਨੌਜਵਾਨ ਲੀਡਰਸ਼ਿਪ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8