ਵਿੱਤ ਵਿਭਾਗ ਵਲੋਂ ਬਿਜਲੀ ਸਬਸਿਡੀ ਤੇ ਹੋਰ ਕੰਮਾਂ ਲਈ 427 ਕਰੋੜ ਜਾਰੀ

Saturday, Feb 01, 2020 - 02:53 PM (IST)

ਵਿੱਤ ਵਿਭਾਗ ਵਲੋਂ ਬਿਜਲੀ ਸਬਸਿਡੀ ਤੇ ਹੋਰ ਕੰਮਾਂ ਲਈ 427 ਕਰੋੜ ਜਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਵਿੱਤ ਵਿਭਾਗ ਵਲੋਂ ਪੰਜਾਬ ਰਾਜ ਬਿਜਲੀ ਨਿਗਮ ਨੂੰ ਬਿਜਲੀ ਸਬਸਿਡੀ ਅਤੇ ਹੋਰ ਕੰਮਾਂ ਲਈ 427 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨਿਗਮ ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ, ਪੀ. ਆਰ. ਟੀ. ਸੀ. ਅਤੇ 15 ਨਵੰਬਰ, 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸੇਵਾਮੁਕਤੀ ਦੇ ਲਾਭਾਂ ਲਈ ਅਦਾਇਗੀ ਲਈ ਇਹ ਰਕਮ ਜਾਰੀ ਕੀਤੀ ਗਈ ਹੈ।

ਖੇਤੀ ਸਬਸਿਡੀ ਲਈ ਪਾਵਰਕਾਮ ਨੂੰ 100 ਕਰੋੜ ਰੁਪਏ, ਜਦੋਂ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਲਾਭਾਂ ਦੀ ਅਦਾਇਗੀ ਲਈ 163 ਕਰੋੜ ਰੁਪਏ, ਨਾਬਾਰਡ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਲਈ 36.29 ਕਰੋੜ ਰੁਪਏ ਜਾਰੀ ਕੀਤੇ ਗਏ ਹਨ। 29 ਜਨਵਰੀ, 2020 ਤੱਕ ਮੈਡੀਕਲ, ਪੈਟਰੋਲ ਤੇ ਗਰੀਸ, ਪਾਣੀ, ਬਿਜਲੀ, ਵਸਤਾਂ ਦੀ ਸਪਲਾਈ ਤੇ ਦਫਤਰੀ ਖਰਚਿਆਂ ਲਈ 64.30 ਕਰੋੜ ਜਾਰੀ ਕੀਤੇ ਗਏ ਹਨ।  


author

Babita

Content Editor

Related News