ਆਖਿਰ ਡਾਊਨ ਹੋਣ ਲੱਗਾ ਬੁੱਢੇ ਨਾਲੇ ਦਾ ਲੈਵਲ, DC ਤੇ ਨਿਗਮ ਕਮਿਸ਼ਨਰ ਨੇ ਹਾਲਾਤ ਦਾ ਲਿਆ ਜਾਇਜ਼ਾ

07/15/2023 2:03:36 PM

ਲੁਧਿਆਣਾ (ਹਿਤੇਸ਼) : ਲਗਭਗ ਇਕ ਹਫ਼ਤੇ ਤੱਕ ਉਫਾਨ ’ਤੇ ਚੱਲ ਰਹੇ ਬੁੱਢੇ ਨਾਲੇ ਦਾ ਲੈਵਲ ਸ਼ੁੱਕਰਵਾਰ ਨੂੰ ਡਾਊਨ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਡੀ. ਸੀ. ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਵਿਧਾਇਕਾਂ ਮਦਨ ਲਾਲ ਬੱਗਾ ਅਤੇ ਅਸ਼ੋਕ ਪਰਾਸ਼ਰ ਨਾਲ ਵੱਖ-ਵੱਖ ਪੁਆਇੰਟਾਂ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਬੁੱਢੇ ਨਾਲੇ ਦਾ ਪਾਣੀ ਕਈ ਜਗ੍ਹਾ ਤੋਂ ਓਵਰਫਲੋ ਹੋਣ ਤੋਂ ਬਾਅਦ ਨਾਲ ਲਗਦੇ ਇਲਾਕੇ ’ਚ ਵੜ ਗਿਆ ਹੈ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਨਹੀਂ ਹੋਈ ਪਰ ਨਾਲੇ ਦਾ ਲੈਵਲ ਡਾਊਨ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ, ਜਿਸ ਦੇ ਲਈ ਪਿਛਲੇ ਹਿੱਸੇ ’ਚ ਖੇਤਾਂ ਦਾ ਪਾਣੀ ਛੱਡਣ ਅਤੇ ਅੱਗੇ ਸਤਲੁਜ ਦਰਿਆ ਦੇ ਓਵਰਲੋਡ ਹੋਣ ਦੀ ਵਜ੍ਹਾ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਦਾ ਹਵਾਲਾ ਦਿੱਤਾ ਗਿਆ, ਜਿਸ ਕਰਨ ਬੁੱਢੇ ਨਾਲੇ ਦੇ ਕਿਨਾਰੇ ਕਈ ਜਗ੍ਹਾ ਬੰਨ੍ਹ ਟੁੱਟਣ ਦੀ ਸਮੱਸਿਆ ਆਈ ਅਤੇ ਹਰ ਕੋਸ਼ਿਸ਼ ਦੇ ਬਾਵਜੂਦ ਨਗਰ ਨਿਗਮ ਦੇ ਅਫਸਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ’ਚ ਅਸਮਰੱਥ ਨਜ਼ਰ ਆਏੇ।

PunjabKesari

ਇਸ ਦੌਰਾਨ ਸ਼ੁੱਕਰਵਾਰ ਨੂੰ ਪਿਛਲੇ ਹਿੱਸੇ ’ਚੋਂ ਪਾਣੀ ਆਉਣਾ ਬੰਦ ਹੋਣ ਅਤੇ ਸਤਲੁਜ ਦਰਿਆ ’ਚ ਲੋਡ ਘੱਟ ਹੋਣ ਦੀ ਵਜ੍ਹਾ ਨਾਲ ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣ ਦੀ ਖ਼ਬਰ ਸੁਣਨ ਨੂੰ ਮਿਲੀ, ਜਿਸ ਨੂੰ ਲੈ ਕੇ ਜ਼ਰੂਰੀ ਕਦਮ ਚੁੱਕਣ ਲਈ ਡੀ. ਸੀ., ਕਮਿਸ਼ਨਰ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਟੀਮ ਵਲੋਂ ਵਿਧਾਇਕ ਬੱਗਾ ਅਤੇ ਅਸ਼ੋਕ ਪਰਾਸ਼ਰ ਨਾਲ ਹੈਬੋਵਾਲ ਤੋਂ ਲੈ ਕੇ ਤਾਜਪੁਰ ਰੋਡ ਤੱਕ ਬੁੱਢੇ ਨਾਲੇ ਦੇ ਕਿਨਾਰੇ ਸਾਈਟ ਵਿਜ਼ਿਟ ਕੀਤੀ ਗਈ।

ਇਹ ਵੀ ਪੜ੍ਹੋ : ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਕੀਤੀ ਅਪੀਲ 

ਅਸਥਾਈ ਡਿਸਪੋਜ਼ਲ ਚਲਾਉਣ ਤੋਂ ਬਾਅਦ ਢੋਕਾ ਮੁਹੱਲੇ ਦੇ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਰਾਹਤ
ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਢੋਕਾ ਮੁਹੱਲਾ, ਧਰਮਪੁਰਾ, ਨਿਊ ਸ਼ਿਵਾ ਜੀ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਸ ਇਲਾਕੇ ’ਚ ਬਾਰਿਸ਼ ਹੋਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਵਲੋਂ ਦੋ ਵਾਰ ਮੇਨ ਰੋਡ ’ਤੇ ਧਰਨਾ ਲਗਾਇਆ ਗਿਆ। ਇਸ ਮਾਮਲੇ ’ਚ ਨਗਰ ਨਿਗਮ ਅਧਿਕਾਰੀਆਂ ਵਲੋਂ ਦਲੀਲ ਦਿੱਤੀ ਜਾ ਰਹੀ ਸੀ ਕਿ ਢੋਕਾ ਮੁਹੱਲੇ ’ਚੋਂ ਹੋ ਕੇ ਗੁਜ਼ਰਨ ਵਾਲੇ ਨਾਲੇ ਦਾ ਲਿੰਕ ਬੁੱਢੇ ਨਾਲੇ ਦੇ ਨਾਲ ਹੈ ਅਤੇ ਬੁੱਢੇ ਨਾਲੇ ਦੇ ਓਵਰਫਲੋਅ ਹੋਣ ਦੀ ਵਜ੍ਹਾ ਨਾਲ ਪਾਣੀ ਵਾਪਸ ਆ ਰਿਹਾ ਹੈ। ਜਿਸ ਦੇ ਮੱਦੇਨਜ਼ਰ ਢੋਕਾ ਮੁਹੱਲੇ ਦੇ ਨਾਲੇ ਤੋਂ ਬੁੱਢੇ ਨਾਲੇ ਦਾ ਲਿੰਕ ਖਤਮ ਕਰਨ ਲਈ ਫਲੈਟ ਲਗਾਈ ਗਈ ਅਤੇ ਪਾਣੀ ਨੂੰ ਅਸਥਾਈ ਡਿਸਪੋਜ਼ਲ ਚਲਾ ਕੇ ਵਾਪਸ ਬੁੱਢੇ ਨਾਲੇ ’ਚ ਪਾਇਆ ਗਿਆ ਹੈ ਅਤੇ ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਸਥਿਤ ਡਿਸਪੋਜ਼ਲ ਨੂੰ ਵੀ ਚਾਲੂ ਕਰ ਦਿੱਤਾ ਗਿਆ ਹੈ।

PunjabKesari

ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਵਿਧਾਇਕ ਪਰਾਸ਼ਰ ਰਾਤ ਭਰ ਨਗਰ ਨਿਗਮ ਅਧਿਕਾਰੀਆਂ ਨਾਲ ਸਾਈਟ ’ਤੇ ਮੌਜੂਦ ਰਹੇ ਅਤੇ ਦਿਨ ’ਚ ਪਾਣੀ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਢੋਕਾ ਮੁਹੱਲੇ ’ਚ ਸਫਾਈ ਸ਼ੁਰੂ ਕਰਵਾਈ ਗਈ, ਜਿੱਥੇ ਲੋਕਾਂ ਦੇ ਵਿਚਕਾਰ ਜਾ ਕੇ ਕਈ ਦਿਨ ਤੋਂ ਦੁੱਧ ਅਤੇ ਖਾਣਾ ਮੁਹੱਈਆ ਕਰਵਾ ਰਹੇ ਹਨ।

ਇਹ ਵੀ ਪੜ੍ਹੋ : ਹੜ੍ਹ ਦੌਰਾਨ ਸਤਲੁਜ ਕੰਢੇ ਝੌਂਪੜੀ ’ਚ ਨਵੀਂ ਜ਼ਿੰਦਗੀ ਨੇ ਲਿਆ ਜਨਮ, ਫਰਿਸ਼ਤਾ ਬਣ ਬਹੁੜੀ ਸ਼੍ਰੋਮਣੀ ਕਮੇਟੀ 

ਹਲਕਾ ਉੱਤਰੀ ਦੇ ਲੋਕਾਂ ਨੇ ਕੀਤੀ ਵਿਧਾਇਕ ਬੱਗਾ ਦੇ ਯਤਨਾਂ ਦੀ ਸ਼ਲਾਘਾ
ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਵਿਧਾਇਕ ਬੱਗਾ ਵਲੋਂ ਕਮਿਸ਼ਨਰ ਨਾਲ ਹਲਕਾ ਉੱਤਰੀ ਦੇ ਇਲਾਕਿਆਂ ਚੰਦਰ ਨਗਰ, ਨਿਊ ਦੀਪ ਨਗਰ, ਕੁੰਦਨਪੁਰੀ ’ਚ ਵਿਜ਼ਿਟ ਕੀਤੀ ਗਈ। ਇਸ ਦੌਰਾਨ ਲੋਕਾਂ ਵਲੋਂ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਧਾਇਕ ਬੱਗਾ ਦੇ ਨਾਲ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਲੋਕਾਂ ਨੇ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਅਤੇ ਮਾਮੂਲੀ ਬਾਰਿਸ਼ ਤੋਂ ਬਾਅਦ ਕਾਫੀ ਦੇਰ ਤੱਕ ਪਾਣੀ ਜਮਾ ਰਹਿੰਦਾ ਹੈ ਪਰ ਹੁਣ ਬੁੱਢੇ ਨਾਲੇ ਦਾ ਲੈਵਲ ਵਧਣ ਦੇ ਬਾਵਜੂਦ ਵਿਧਾਇਕ ਬੱਗਾ ਵਲੋਂ ਪੂਰਾ ਸਮਾਂ ਖੁਦ ਸਾਈਟ ’ਤੇ ਮੌਜੂਦ ਰਹਿ ਕੇ ਕੁਝ ਦੇਰ ’ਚ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ।

PunjabKesari

ਭਾਵੇਂ ਬੁੱਢੇ ਨਾਲੇ ਦਾ ਲੈਵਲ ਡਾਊਨ ਹੋ ਗਿਆ ਹੈ ਪਰ ਨਗਰ ਨਿਗਮ ਅਧਿਕਾਰੀਆਂ ਨੂੰ ਬੁੱਢੇ ਨਾਲੇ ’ਤੇ ਪਹਿਲਾਂ ਦੀ ਤਰ੍ਹਾਂ ਮਾਨੀਟਰਿੰਗ ਕਰਨ ਲਈ ਬੋਲਿਆ ਗਿਆ ਹੈ। ਇਸ ਦੌਰਾਨ ਨਾਲ ਲੱਗਦੇ ਇਲਾਕਿਆਂ ’ਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦੇ ਹੱਲ ਲਈ ਡਿਸਪੋਜ਼ਲ ਅਤੇ ਪੰਪ ਰੈਗੂਲਰ ਚਲਾਏ ਜਾ ਰਹੇ ਹਨ, ਫਿਰ ਉਨ੍ਹਾਂ ਇਲਾਕਿਆਂ ’ਚ ਸੀਵਰੇਜ ਅਤੇ ਰੋਡ ਜਾਲੀਆਂ ਦੀ ਸਫਾਈ ਕੀਤੀ ਜਾਵੇਗੀ। - ਕਮਿਸ਼ਨਰ, ਸ਼ੇਨਾ ਅਗਰਵਾਲ 

ਇਹ ਵੀ ਪੜ੍ਹੋ : 18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Anuradha

Content Editor

Related News