ਕਰਜ਼ਾ ਮੁਕਤੀ ਮਹਾ ਰੈਲੀ ਸਬੰਧੀ ਤਿਆਰੀਆਂ ਦਾ ਲਿਆ ਅੰਤਿਮ ਜਾਇਜ਼ਾ

Tuesday, Aug 22, 2017 - 02:19 AM (IST)

ਕਰਜ਼ਾ ਮੁਕਤੀ ਮਹਾ ਰੈਲੀ ਸਬੰਧੀ ਤਿਆਰੀਆਂ ਦਾ ਲਿਆ ਅੰਤਿਮ ਜਾਇਜ਼ਾ

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)  -ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਦਾਣਾ ਮੰੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ 'ਕਰਜ਼ਾ ਮੁਕਤੀ ਮਹਾ ਰੈਲੀ' ਦੀਆਂ ਸਮੁੱਚੇ ਪੰਜਾਬ ਦੇ ਪਿੰਡ-ਪਿੰਡ ਨੁੱਕੜ ਨਾਟਕਾਂ/ਰੈਲੀਆਂ /ਮੀਟਿੰਗਾਂ/ਢੋਲ ਮਾਰਚ ਰਾਹੀਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਸੂਬਾਈ ਆਗੂਆਂ ਵੱਲੋਂ ਦੌਰਾ ਕਰਨ ਤੋਂ ਬਾਅਦ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬੀ. ਕੇ. ਯੂ. ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਦਰਸ਼ਨ ਉੱਗੋਕੇ ਦੀ ਅਗਵਾਈ 'ਚ ਦਾਣਾ ਮੰਡੀ ਵਿਚ ਲੱਗਣ ਵਾਲੇ ਵਿਸ਼ਾਲ ਪੰਡਾਲ ਦੀ ਸਟੇਜ, ਦਾਣਾ ਮੰਡੀ ਦੇ ਦੋਵੇਂ ਬਾਜਾਖਾਨਾ ਰੋਡ ਵਾਲੇ ਗੇਟਾਂ ਉੱਪਰ 'ਕਰਜ਼ਾ ਮੁਕਤੀ ਮਹਾ ਰੈਲੀ' ਦੀਆਂ ਫਲੈਕਸਾਂ ਲਾਉਣ ਦਾ ਕੰਮ ਨੇਪਰੇ ਚਾੜ੍ਹਿਆ। 
ਇਸ ਸਮੇਂ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ 22 ਅਗਸਤ ਨੂੰ ਸ਼ਾਮਲ ਹੋਣ ਵਾਲੇ ਕਾਫਲਿਆਂ ਲਈ ਹਰ ਪੱਖੋਂ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। 


Related News