ਹਿੰਦੂ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਖ਼ਿਲਾਫ਼ ਮੁੱਖ ਸੰਪਾਦਕ ''ਤੇ ਪਰਚਾ ਦਰਜ

Saturday, Oct 09, 2021 - 08:18 PM (IST)

ਜਗਰਾਓਂ(ਮਾਲਵਾ)- ਇੱਕ ਪੰਜਾਬੀ ਅਖਬਾਰ ਦੇ ਸੰਪਾਦਕ ਖ਼ਿਲਾਫ਼ ਆਪਣੇ ਅਖਬਾਰ ਵਿਚ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਹਿੰਦੂ ਸੰਗਠਨਾਂ ਵਲੋਂ ਸਥਾਨਕ ਝਾਂਸੀ ਰਾਣੀ ਚੌਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਹਿੰਦੂ ਏਕਤਾ ਮੰਚ ਦੇ ਜਨਰਲ ਸਕੱਤਰ ਅਮਿਤ ਸ਼ਰਮਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਪੰਜਾਬੀ ਅਖਬਾਰ ਦੇ ਚੀਫ ਐਡੀਟਰ ਜਸਪਾਲ ਸਿੰਘ ਹੇਰਾਂ ਨੇ 7 ਅਕਤੂਬਰ ਨੂੰ ਇਕ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਤਾ ਚਿੰਤਪੂਰਨੀ ਵਿਖੇ ਮੱਥਾ ਟੇਕਣ ਗਏ ਸਨ ਪਰ ਇਸ ਖਬਰ ਵਿੱਚ ਮਾਤਾ ਚਿੰਤਪੂਰਨੀ ਨੂੰ 'ਬੇਗਾਨੀ ਮਾਂ' ਲਿਖਿਆ ਗਿਆ ਸੀ, ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ
ਹਿੰਦੂ ਏਕਤਾ ਮੰਚ ਦੇ ਜਨਰਲ ਸਕੱਤਰ ਅਮਿਤ ਸ਼ਰਮਾ ਸਮੇਤ ਕਈ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਇਸ ਖਬਰ ਪ੍ਰਤੀ ਇਤਰਾਜ ਜਤਾਇਆ ਗਿਆ ਅਤੇ ਅੱਜ ਝਾਂਸੀ ਰਾਣੀ ਚੌਕ ਵਿਚ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਹਟਵਾਉਣ ਲਈ ਐਸ.ਪੀ ਐਚ.ਐਸ ਪਰਮਾਰ ਮੌਕੇ 'ਤੇ ਪੁੱਜੇ ਅਤੇ ਧਰਨਾ ਹਟਵਾਇਆ। ਇਸ ਮੌਕੇ ਧਰਨੇ ਵਿਚ ਸ਼ਹਿਰ ਜਗਰਾਓਂ ਦੇ ਕਈ ਕੌਂਸਲਰ ਅਤੇ ਸਿਆਸੀ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹੇ। ਧਰਨੇ ਵਿਚ ਸ਼ਾਮਲ ਅਕਾਲੀ ਆਗੂ ਸੁਮਿਤ ਸ਼ਾਸਤਰੀ, ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਗੋਪੀ ਸ਼ਰਮਾ ,ਪ੍ਰਧਾਨ ਸੰਜੀਵ ਮਲਹੋਤਰਾ ਰਿੰਪੀ, ਕੌਂਸਲਰ ਅਮਨ ਕਪੂਰ ਬੋਬੀ, ਕਾਂਗਰਸੀ ਆਗੂ ਅਮਰਜੀਤ ਪੰਡਿਤ ਨੇ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਉਹ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦੇ ਹਨ ਪਰ ਜੇਕਰ ਕੋਈ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੇਗਾ ਤਾਂ ਉਹ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਗ੍ਰਿਫਤਾਰੀ ਨਾ ਕੀਤੀ ਤਾਂ ਜਗਰਾਓਂ ਬੰਦ ਰੱਖਿਆ ਜਾਵੇਗਾ। ਪੁਲਸ ਵਲੋਂ ਕਾਰਵਾਈ ਕਰਦਿਆ ਜਸਪਾਲ ਸਿੰਘ ਹੇਰਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।


Bharat Thapa

Content Editor

Related News