...ਤੇ ਹੁਣ ਭਾਰਤੀ ਜਵਾਨਾਂ ਲਈ ਸੌਖਾ ਹੋਵੇਗਾ ਦੁਸ਼ਮਣਾਂ ਨੂੰ ਮਾਰ ਮੁਕਾਉਣਾ, ਇਕ ਵੀ ਬੰਬ ਨਿਸ਼ਾਨੇ ਤੋਂ ਨਹੀਂ ਭਟਕੇਗਾ

Wednesday, Nov 22, 2017 - 09:46 AM (IST)

...ਤੇ ਹੁਣ ਭਾਰਤੀ ਜਵਾਨਾਂ ਲਈ ਸੌਖਾ ਹੋਵੇਗਾ ਦੁਸ਼ਮਣਾਂ ਨੂੰ ਮਾਰ ਮੁਕਾਉਣਾ, ਇਕ ਵੀ ਬੰਬ ਨਿਸ਼ਾਨੇ ਤੋਂ ਨਹੀਂ ਭਟਕੇਗਾ

ਚੰਡੀਗੜ੍ਹ (ਅਰਚਨਾ) : ਹੁਣ ਭਾਰਤੀ ਜਵਾਨਾਂ ਲਈ ਦੁਸ਼ਮਣਾਂ ਨੂੰ ਮਾਰ-ਮੁਕਾਉਣਾ ਆਸਾਨ ਹੋਵੇਗਾ। ਦੇਸ਼ ਦਾ ਪਹਿਲਾ ਅਜਿਹਾ ਐਵੀਏਸ਼ਨ ਵੈਲੀਡੇਸ਼ਨ ਪਲੇਟਫਾਰਮ ਬਣ ਕੇ ਤਿਆਰ ਹੋ ਗਿਆ ਹੈ, ਜੋ ਲੜਾਕੂ ਜਹਾਜ਼ਾਂ ਨੂੰ ਸਟੀਕ ਹਮਲੇ ਲਈ ਤਿਆਰ ਕਰੇਗਾ। ਪਲੇਟਫਾਰਮ ਦੇ ਦਮ 'ਤੇ ਹੁਣ ਭਾਰਤ ਹਵਾਈ ਯੁੱਧ 'ਚ ਸ਼ਕਤੀਸ਼ਾਲੀ ਬਣੇਗਾ। ਏਅਰ ਫੋਰਸ, ਨੇਵੀ ਦੇ ਲੜਾਕੂ ਜਹਾਜ਼ਾਂ ਦਾ ਇਕ ਵੀ ਬੰਬ ਅਜਿਹਾ ਨਹੀਂ ਹੋਵੇਗਾ ਜੋ ਆਪਣੇ ਨਿਸ਼ਾਨੇ ਤੋਂ ਭਟਕੇਗਾ। 
ਸੈਂਟਰਲ ਸਾਇੰਟੀਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (ਸੀ. ਐੱਸ. ਆਈ. ਓ.) ਨੇ ਅਜਿਹਾ ਪਲੇਟਫਾਰਮ ਤਿਆਰ ਕੀਤਾ ਹੈ, ਜੋ ਵਿਦੇਸ਼ੀ ਐਵੀਏਸ਼ਨ ਪਲੇਟਫਾਰਮ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਵਿਕਲਪਾਂ ਵਾਲਾ ਹੈ, ਜਦੋਂਕਿ ਕੀਮਤ ਉਨ੍ਹਾਂ ਦੇ ਮੁਕਾਬਲੇ ਤਿੰਨ ਗੁਣਾ ਘੱਟ ਹੈ। ਅਮਰੀਕਾ, ਇਸਰਾਈਲ, ਰੂਸ ਦੇ ਐਵੀਏਸ਼ਨ ਵੈਲੀਡੇਸ਼ਨ ਪਲੇਟਫਾਰਮ ਦੀ ਕੀਮਤ 10 ਕਰੋੜ ਰੁਪਏ ਹੈ, ਜਦੋਂਕਿ ਭਾਰਤ 'ਚ ਤਿਆਰ ਪਹਿਲੇ ਪਲੇਟਫਾਰਮ ਨੂੰ ਸਿਰਫ 3.7 ਕਰੋੜ ਰੁਪਏ 'ਚ ਖਰੀਦਿਆ ਜਾ ਸਕੇਗਾ। ਸੀ. ਐੱਸ. ਆਈ. ਓ. ਦੇ ਫਾਰਮੂਲੇ 'ਤੇ ਪੰਚਕੂਲਾ 'ਚ ਭਾਰਤ ਇਲੈਕਟ੍ਰਾਨਿਕਸ ਲਿਮ. (ਬੈੱਲ) ਵਲੋਂ 15 ਵੈਲੀਡੇਸ਼ਨ ਪਲੇਟਫਾਰਮ ਤਿਆਰ ਕੀਤੇ ਜਾਣਗੇ। ਤਿੰਨ ਸਾਲ ਪਹਿਲਾਂ ਸੀ. ਐੱਸ. ਆਈ. ਓ. ਨੇ ਹੀ ਦੇਸ਼ ਦੇ ਪਹਿਲੇ ਲੜਾਕੂ ਜਹਾਜ਼ ਤੇਜਸ ਦਾ ਕਾਕਪਿਟ ਤਿਆਰ ਕੀਤਾ ਸੀ। ਸੀ. ਐੱਸ. ਆਈ. ਓ. ਦੇ ਵਿਗਿਆਨੀਆਂ ਅਨੁਸਾਰ ਇਹ ਪਲੇਟਫਾਰਮ ਕਿਸੇ ਵੀ ਜਹਾਜ਼ ਦਾ ਐਵੀਏਸ਼ਨ ਡਿਸਪਲੇਅ ਵੈਲੀਡੇਟ 'ਤੇ ਕਰ ਸਕੇਗਾ। ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਪਲੇਟਫਾਰਮ ਗਰਾਊਂਡ 'ਤੇ ਉਸਦੀ ਟਾਰਗੇਟ ਪੁਜ਼ੀਸ਼ਨ ਐਕੂਰੇਸੀ ਨੂੰ ਪਰਖ ਲਏਗਾ ਤੇ ਇਸ 'ਚ ਹਲਕੀ ਜਿਹੀ ਗੜਬੜੀ ਮਿਲਣ 'ਤੇ ਉਸ ਨੂੰ ਨਾ ਸਿਰਫ ਫੜੇਗਾ, ਬਲਕਿ ਠੀਕ ਵੀ ਕਰ ਦੇਵੇਗਾ।  ਪਹਿਲੇ ਲੜਾਕੂ ਜਹਾਜ਼ਾਂ ਵਲੋਂ ਜਿਹੜੇ ਟਾਰਗੇਟ ਨੂੰ ਧਿਆਨ 'ਚ ਰੱਖਦੇ ਹੋਏ ਬੰਬ ਸੁੱਟਿਆ ਜਾਂਦਾ ਸੀ, ਉਸ 'ਚ 2 ਤੋਂ 3 ਮਿੰਟ ਦਾ ਫਰਕ ਰਹਿ ਜਾਂਦਾ ਸੀ, ਜਦੋਂਕਿ ਦੇਸੀ ਪਲੇਟਫਾਰਮ ਦੇ ਦਮ 'ਤੇ 30 ਸਕਿੰਟਾਂ ਦਾ ਹੀ ਫਰਕ ਰਹੇਗਾ। ਉਡਾਣ ਦੌਰਾਨ ਜਹਾਜ਼ ਦੇ ਡਿਸਪਲਅੇ ਦੇ ਰੰਗਾਂ 'ਚ ਨਾ ਤਾਂ ਕਿਸੇ ਤਰ੍ਹਾਂ ਦਾ ਫਰਕ ਆਵੇਗਾ, ਨਾ ਤਸਵੀਰ ਹਿੱਲੇਗੀ ਤੇ ਨਾ ਹੀ ਗੋਸਟ ਤਸਵੀਰ (ਇਕ ਤਸਵੀਰ ਦੀਆਂ ਤਿੰਨ ਪ੍ਰਛਾਈਆਂ) ਦਿਸਣਗੀਆਂ। ਪੁਰਾਣੀ ਤਕਨੀਕ, ਜਿਸ 'ਚ ਗੋਸਟ ਤਸਵੀਰ ਕਾਰਨ ਬੰਦੂਕ ਚਲਾਉਣ ਤੇ ਬੰਬ ਸੁੱਟਦੇ ਹੋਏ ਟੀਚਾ ਰਹਿ ਜਾਂਦਾ ਸੀ, ਉਸ ਤਕਨੀਕ ਨੂੰ ਬਦਲ ਦਿੱਤਾ ਗਿਆ ਹੈ। ਹੁਣ ਬੰਦੂਕ ਦੀਆਂ ਗੋਲੀਆਂ ਵੀ ਨਿਸ਼ਾਨੇ 'ਤੇ ਹੀ ਲੱਗਣਗੀਆਂ।
ਆਪਟੀਕਸ ਆਧਾਰਿਤ ਇਲੈਕਟ੍ਰਾਨਿਕ ਯੰਤਰਾਂ ਤੋਂ ਬਗੈਰ ਲੜਾਕੂ ਜਹਾਜ਼ ਕੰਮ ਨਹੀਂ ਕਰ ਸਕਦੇ। ਪਾਇਲਟ ਨੂੰ ਉਡਾਣ, ਦਿਸ਼ਾ ਦਰਸ਼ਨ, ਟੀਚਾ ਮਿੱਥਣ ਸਬੰਧੀ ਜਾਣਕਾਰੀ ਇਥੋਂ ਮਿਲਦੀ ਹੈ। 

  • ਪਲੇਟਫਾਰਮ 'ਚ ਸਿੰਬਲਜ਼ ਦੇ ਸਿਸਟਮ (ਸਿੰਬੋਲਾਜੀ ਟੈਸਟ ਪੈਟਰਨ) ਨੂੰ ਜਨਰੇਟ ਕੀਤਾ ਗਿਆ।
  • ਉਸ ਤੋਂ ਬਾਅਦ ਗੰਨ ਸਾਈਟ, ਆਪਟੀਕਲ ਸਾਈਡ ਆਦਿ ਲਈ ਟੈਸਟ ਬਟਨ ਬਣਾਏ ਗਏ।
  • ਸਾਫਟਵੇਅਰ ਦੀ ਮਦਦ ਨਾਲ ਇਹ ਸਾਰੇ ਵਿਕਲਪ ਕੰਪਿਊਟਰ 'ਚ ਸਟੋਰ ਕਰ ਦਿੱਤੇ ਗਏ।
  • ਸਾਫਟਵੇਅਰ ਦੇ ਗ੍ਰੇਟੀਕਿਊਲ ਤੋਂ ਪਲੇਟਫਾਰਮ ਦੀ ਪੁਜ਼ੀਸ਼ਨਿੰਗ ਤੇ ਮਾਨੀਟਰਿੰਗ ਕੀਤੀ ਗਈ।
  • ਥਿਓਡੋਲਾਈਟ ਸਿਸਟਮ ਦੀ ਪੁਜ਼ੀਸ਼ਨਿੰਗ ਸਾਫਟਵੇਅਰ ਨਾਲ ਕੀਤੀ ਗਈ।
     

Related News