ਸੰਗਰੂਰ ਦੇ ਬੱਸ ਅੱਡੇ ''ਤੇ ਦਿਸਿਆ ਅਜਿਹਾ ਦ੍ਰਿਸ਼, ਫੈਲੀ ਸਨਸਨੀ
Sunday, Jul 16, 2017 - 06:36 PM (IST)

ਸ਼ੇਰਪੁਰ (ਅਨੀਸ਼)— ਸਥਾਨਕ ਕਾਤਰੋਂ ਰੋਡ ਵਿਖੇ ਬੱਸ ਸਟੈਂਡ ਵਿੱਚੋਂ ਇਕ ਬੱਚੇ ਦਾ ਭਰੂਣ ਮਿਲਣ ਨਾਲ ਸਨਸਨੀ ਦਾ ਮਾਹੌਲ ਹੈ । ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੱਸ ਸਟੈਂਡ ਵਿਚ ਬਣੇ ਬਾਥਰੂਮਾਂ ਵਿਚ ਜਾ ਕੇ ਕਿਸੇ ਔਰਤ ਨੇ ਬੱਚੇ ਦੇ ਭਰੂਣ ਨੂੰ ਜਨਮ ਦੇ ਕੇ ਬਾਥਰੂਮ ਦੀ ਕੰਧ ਉੱਪਰੋਂ ਦੀ ਮਗਰ ਬਣੇ ਟੈਕਸੀ ਸਟੈਂਡ ਵੱਲ ਸੁੱਟ ਦਿੱਤਾ ਅਤੇ ਇਸ ਭਰੂਣ ਨੂੰ ਟੈਕਸੀ ਡਾਰਇਵਰ ਨੇ ਗੱਡੀ ਕੱਢਣ ਸਮੇਂ ਦੇਖਿਆ, ਇਸ ਤੋਂ ਬਾਅਦ ਟੈਕਸੀ ਯੂਨੀਅਨ ਵਾਲਿਆਂ ਨੇ ਪਿੰਡ ਦੇ ਸਰਪੰਚ ਅਤੇ ਥਾਣੇ ਵਿਚ ਇਤਲਾਹ ਦਿੱਤੀ। ਇਸ ਮੌਕੇ ਥਾਣਾ ਸ਼ੇਰਪੁਰ ਵੱਲੋਂ ਸਬ ਇੰਸ: ਨਰੋਤਮ ਸਿੰਘ ਨੇ ਭਰੂਣ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਭਰੂਣ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਜਾ ਰਿਹਾ ਹੈ।