ਤਿਓਹਾਰਾਂ ਤੋਂ ਪਹਿਲਾਂ ਸਰਕਾਰ ਨੇ ਕਾਰੋਬਾਰੀਆਂ ਦੀਆਂ ਉਮੀਦਾਂ ''ਤੇ ਫੇਰਿਆ ਪਾਣੀ
Saturday, Sep 21, 2019 - 12:59 PM (IST)
ਲੁਧਿਆਣਾ (ਸੇਠੀ) : ਜੀ. ਐੱਸ. ਟੀ. ਕਾਊਂਸਲ ਦੀ 37ਵੀਂ ਬੈਠਕ 'ਚ ਤਿਉਹਾਰਾਂ ਤੋਂ ਪਹਿਲਾਂ ਸਰਕਾਰ ਨੇ ਕਾਰੋਬਾਰੀਆਂ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ। ਗੋਆ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਬੈਠਕ 'ਚ ਆਟੋਮੋਬਾਈਲ ਇੰਡਸਟਰੀ 'ਤੇ ਆਪਣੀਆਂ ਨਜ਼ਰਾਂ ਗੱਡੀਆਂ ਹੋਈਆਂ ਸਨ ਕਿਉਂਕਿ ਹਾਲ ਦੀ ਘੜੀ ਆਟੋ ਪਾਰਟ ਸੈਕਟਰ ਕਾਫੀ ਅਰਸੇ ਤੋਂ ਆਰਥਿਕ ਮੰਦੇ 'ਚੋਂ ਗੁਜ਼ਰ ਰਿਹਾ ਹੈ ਪਰ ਸਰਕਾਰ ਨੇ ਆਪਣੀ ਤੂਤੀ ਵਜਾਉਂਦੇ ਹੋਏ ਕਾਰੋਬਾਰੀਆਂ ਦੀਆਂ ਉਮੀਦਾਂ ਤੋੜੀਆਂ।
ਇਕ ਅਕਤੁਬਰ ਤੋਂ ਖੁੱਲ੍ਹਣ ਵਾਲੀਆਂ ਨਵੀਆਂ ਕਾਰਪੋਰੇਟ ਕੰਪਨੀਆਂ 'ਤੇ 15 ਫੀਸਦੀ ਕੀਤਾ ਕਾਰਪੋਰੇਟ ਟੈਕਸ, ਜਿਸ ਨਾਲ ਉਹ ਆਪਣੀ ਕੰਪਨੀ ਕੋਈ ਹੋਰ ਟੈਕਸ ਐਗਜ਼ੰਪਸ਼ਨ ਨਹੀਂ ਲੈ ਸਕਦੀ। ਕਾਊਂਸਲ ਨੇ ਹੋਟਲ ਟੈਰਿਫ 'ਤੇ ਟੈਕਸ ਕਟੌਤੀ ਕਰ ਕੇ 7500 ਰੁਪਏ ਘੱਟ ਦੇ ਰੂਮ 'ਤੇ ਇਹ ਟੈਕਸ 12 ਫੀਸਦੀ ਕਰ ਦਿੱਤਾ ਹੈ।
Related News
ਸਰਕਾਰ ਵਲੋਂ ਪਾਸ ਕਾਨੂੰਨਾਂ ਦੀਆਂ ਊਣਤਾਈਆਂ ਤੋਂ ਸੰਗਤ ਨੂੰ ਜਾਣੂ ਕਰਵਾਉਣਾ ਪ੍ਰਚਾਰਕਾਂ ਦੀ ਜ਼ਿੰਮੇਵਾਰੀ: ਐਡਵੋਕੇਟ ਧਾਮੀ
