ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਪ੍ਰੋਗਰਾਮ ਦਾ ਸਕੂਲ ਵਿਖੇ ਆਯੋਜਨ

01/15/2018 1:08:54 PM

ਬੁਢਲਾਡਾ (ਮਨਜੀਤ) ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਵਿਖੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਅਤੇ ਸਤਲੁਜ ਗ੍ਰਾਮੀਣ ਬੈਂਕ ਦੇ ਸਹਿਯੋਗ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬੈਂਕ ਦੇ ਚੇਅਰਮੈਨ ਆਰ.ਪੀ.ਐੱਸ ਸੰਧੂ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਮਾਰਕਿਟ ਕਮੇਟੀ ਬੁਢਲਾਡਾ ਦੇ ਸਾਬਕਾ ਚੇਅਰਮੈਨ ਬੋਘ ਸਿੰਘ ਦਾਤੇਵਾਸ, ਸਾਬਕਾ ਚੇਅਰਮੈਨ ਐੱਚ.ਐੱਸ. ਸੋਢੀ ਨੇ ਲੋਹੜੀ ਬਾਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ । ਸਵਾਗਤੀ ਸੰਬੋਧਨ ਵਿਚ ਬੋਘ ਸਿੰਘ ਦਾਤੇਵਾਸ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪਿੰਡ ਦੀ ਤਰੱਕੀ ਬਾਰੇ ਵੀ ਚਾਨਣਾ ਪਾਇਆ । ਇਸ ਮੌਕੇ ਬੱਚਿਆਂ ਵੱਲੋ ਗਿੱਧਾ, ਭੰਗੜਾ ਤੋਂ ਇਲਾਵਾ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ । ਇਸੇ ਦੌਰਾਨ ਬੈਂਕ ਦੇ ਮੈਨੇਜਰ ਮੁਕੇਸ਼ ਕੁਮਾਰ ਦਾਤੇਵਾਸ, ਮੈਨੇਜਰ ਸ਼ਿਵ ਕੁਮਾਰ ਨੇ ਬੈਂਕ ਦੀਆਂ ਸਕੀਮਾਂ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾ ਨੂੰ ਚਾਨਣਾ ਪਾਇਆ । ਸਕੂਲ ਦੀ ਐਕਟੀਵਿਟੀ ਲਈ ਸਤਲੁਜ ਗ੍ਰਾਮੀਣ ਬੈਂਕ ਦੇ ਚੇਅਰਮੈਨ ਆਰ. ਪੀ. ਸੰਧੂ ਨੇ ਬੱਚਿਆਂ ਅਤੇ ਪ੍ਰਬੰਧਕਾਂ ਤੋਂ ਉਤਸ਼ਾਹਿਤ ਹੋ ਕੇ ਬੈਂਕ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਲਈ ਦਿੱਤੀ ਗਈ । ਇਸ ਮੌਕੇ ਪਿੰਡ ਦੇ ਸਮਾਜ ਸੇਵਕ ਸੇਵਾ ਮੁਕਤ ਇੰਸਪੈਕਟਰ ਜੰਗੀਰ ਸਿੰਘ, ਡਾ. ਦਰਸ਼ਨ ਸਿੰਘ, ਪ੍ਰਿੰਸੀਪਲ ਵਿਜੇ ਕੁਮਾਰ ਵੱਲੋਂ ਆਰ.ਐੱਸ. ਸੰਧੂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸਰਪੰਚ ਕਰਮਜੀਤ ਕੌਰ, ਪੰਚ ਸੁਖਨੈਬ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਧਰਮ ਸਿੰਘ, ਜੇ.ਈ ਬਖਸ਼ੀਸ ਸਿੰਘ, ਭਗਵਾਨ ਸਿੰਘ, ਰਘਵੀਰ ਸਿੰਘ ਚਹਿਲ, ਅਮਰੀਕ ਸਿੰਘ ਫੌਜੀ, ਲੈਕਚਰਾਰ ਸੁਖਵੀਰ ਕੌਰ, ਲੈਕਚਰਾਰ ਮਲਕੀਤ ਕੌਰ ਤੋਂ ਇਲਾਵਾ ਸਟਾਫ ਦੇ ਹੋਰ ਵੀ ਅਹੁਦੇਦਾਰ ਮੌਜੂਦ ਸਨ। ਅਖੀਰ 'ਚ ਸਕੂਲ ਦੇ ਪ੍ਰਿੰਸੀਪਲ ਵਿਜੇ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।


Related News