ਫਿਰੋਜ਼ਪੁਰ ਕੇਂਦਰੀ ਜੇਲ੍ਹ ਫਿਰ ਵਿਵਾਦਾਂ ''ਚ, ਲਾਲ ਕੱਪੜੇ ''ਚ ਅੰਦਰ ਸੁੱਟੇ ਗਏ ਮੋਬਾਇਲ ਤੇ ਹੋਰ ਚੀਜ਼ਾਂ

06/25/2020 9:13:02 AM

ਫਿਰੋਜ਼ਪੁਰ (ਕੁਮਾਰ, ਮਨਦੀਪ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਲਾਲ ਰੰਗ ਦੇ ਕੱਪੜੇ 'ਚ ਸਮਾਨ ਬੰਨ੍ਹ ਕੇ ਸੁੱਟਿਆ ਗਿਆ ਅਤੇ ਉਸ ਕੱਪੜੇ ਨੂੰ ਖੋਲ੍ਹਣ 'ਤੇ ਉਸ 'ਚੋਂ 9 ਮੋਬਾਇਲ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਿਰਪਾਲ ਸਿੰਘ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਏ. ਐਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਮੁਤਾਬਕ ਜੇਲ੍ਹ ਦੇ ਟਾਵਰ ਨੰਬਰ-7 ਅਤੇ 8 ਵਿਚਕਾਰ ਕੁਝ ਅਣਪਛਾਤੇ ਲੋਕਾਂ ਨੇ ਇਕ ਲਾਲ ਰੰਗ ਦਾ ਸਮਾਨ ਨਾਲ ਬੰਨ੍ਹਿਆ ਹੋਇਆ ਕੱਪੜਾ ਸੁੱਟਿਆ। ਜੇਲ ਅੰਦਰ ਡਿਊਟੀ 'ਤੇ ਤਾਇਨਾਤ ਜੇਲ੍ਹ ਮੁਲਾਜ਼ਮਾਂ ਵੱਲੋਂ ਉਸ ਕੱਪੜੇ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ 'ਚੋਂ 8 ਮੋਬਾਇਲ ਫੋਨ ਕੀਪੈਡ ਵਾਲੇ, ਇਕ ਮੋਬਾਇਲ ਫੋਨ ਟਚ ਸਕਰੀਨ, ਇਕ ਚਾਰਜਰ, ਮੋਬਾਇਲ ਦੀਆਂ 6 ਸਿੰਮਾਂ, 10 ਪੁੜੀਆਂ ਜਰਦੇ ਵਾਲੀਆਂ, ਸੁੱਕੀ ਹੋਈ ਭੰਗ ਅਤੇ ਕੁੱਝ ਬੀੜੀਆਂ ਮਿਲੀਆਂ।

ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਹ ਸਾਰਾ ਸਮਾਨ ਕਬਜ਼ੇ 'ਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਲਈ ਪੁਲਸ ਨੂੰ ਚਿੱਠੀ ਲਿਖ ਕੇ ਭੇਜੀ ਗਈ ਹੈ। ਸ਼ਰਮਾ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਪੁਲਸ ਵੱਲੋਂ ਮੋਬਾਇਲ ਫੋਨ ਦੀਆਂ ਸਿੰਮਾਂ ਅਤੇ ਮੋਬਾਇਲ ਫੋਨ ਤੋਂ ਪਤਾ ਲਾਇਆ ਜਾਵੇਗਾ ਕਿ ਇਹ ਸਮਾਨ ਕਿਨ੍ਹਾਂ ਲੋਕਾਂ ਵੱਲੋਂ ਭੇਜਿਆ ਗਿਆ ਹੈ ਅਤੇ ਜੇਲ੍ਹ 'ਚ ਬੰਦ ਕਿਨ੍ਹਾਂ ਲੋਕਾਂ ਨੂੰ ਦਿੱਤਾ ਜਾਣਾ ਸੀ।


Babita

Content Editor

Related News