ਦਰਦਨਾਕ ਹਾਦਸਾ : ਕੈਂਟਰ ਤੇ ਟਰਾਲੇ ਦੀ ਭਿਆਨਕ ਟੱਕਰ 'ਚ ਡਰਾਈਵਰਾਂ ਦੀ ਮੌਤ, ਤਸਵੀਰਾਂ ਵੇਖ ਦਹਿਲ ਜਾਵੇਗਾ ਦਿਲ

Friday, Sep 18, 2020 - 10:46 AM (IST)

ਦਰਦਨਾਕ ਹਾਦਸਾ : ਕੈਂਟਰ ਤੇ ਟਰਾਲੇ ਦੀ ਭਿਆਨਕ ਟੱਕਰ 'ਚ ਡਰਾਈਵਰਾਂ ਦੀ ਮੌਤ, ਤਸਵੀਰਾਂ ਵੇਖ ਦਹਿਲ ਜਾਵੇਗਾ ਦਿਲ

ਫ਼ਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਨੇੜੇ ਫ਼ਾਜ਼ਿਲਕਾ ਰੋਡ 'ਤੇ ਪਿੰਡ ਖਾਈ ਫੇਮੇਕੀ ਦੇ ਪੁਲ ਕੋਲ ਇਕ ਟੈਂਕਰ ਤੇ ਵੱਡੇ ਟਰਾਲੇ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ। ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਮੌਕੇ 'ਤੇ ਹੀ ਦੋਵਾਂ ਡਰਾਈਵਰਾਂ ਨੇ ਦਮ ਤੋੜ ਦਿੱਤਾ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਪਿੰਡ ਬਾਦਲ ਵਿਖੇ ਪੱਕਾ ਮੋਰਚਾ ਲਾਈ ਬੈਠੇ ਕਿਸਾਨ ਨੇ ਨਿਗਲਿਆ ਸਲਫ਼ਾਸ
PunjabKesariਜਾਣਕਾਰੀ ਮੁਤਾਬਕ ਕੈਂਟਰ ਤੇ ਟਰਾਲੇ ਦੇ ਡਰਾਈਵਰਾਂ ਦੀ ਪਛਾਣ ਗੁਰਭਜਨ ਸਿੰਘ ਵਾਸੀ ਗੁਰੂਹਰਸਹਾਏ ਅਤੇ ਮਹਿੰਦਰ ਸਿੰਘ ਵਾਸੀ ਫ਼ਾਜ਼ਿਲਕਾ ਦੇ ਤੌਰ 'ਤੇ ਹੋਈ ਹੈ। ਇਸ ਹਾਦਸੇ ਕਾਰਨ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਪੂਰੀ ਤਰ੍ਹਾਂ ਜਾਮ ਲੱਗ ਗਿਆ ਹੈ ਅਤੇ ਪੁਲਸ ਵਲੋਂ ਲਗਾਤਾਰ ਇਨ੍ਹਾਂ ਨੂੰ ਵਾਹਨਾਂ ਨੂੰ ਸੜਕ ਤੋਂ ਹਟਵਾਉਣ ਦਾ ਯਤਨ ਕੀਤਾ ਦਾ ਰਿਹਾ ਹੈ। 

ਇਹ ਵੀ ਪੜ੍ਹੋ : ਔਰਤ ਹੀ ਬਣੀ ਔਰਤ ਦੀ ਦੁਸ਼ਮਣ : ਭੂਆ ਆਪਣੇ ਪੁੱਤਾਂ ਤੋਂ ਕਰਵਾਉਂਦੀ ਰਹੀ ਭਤੀਜੀ ਨਾਲ ਜਬਰ-ਜ਼ਿਨਾਹ

PunjabKesariPunjabKesari

 


author

Baljeet Kaur

Content Editor

Related News