ਲੌਂਗੋਵਾਲ ਹਾਦਸੇ ਮਗਰੋਂ RTA ਨੇ ਵਾਹਨਾਂ ਦੀ ਚੈਂਕਿੰਗ ਦੌਰਾਨ ਕੱਟੇ ਕਈ ਚਲਾਨ

02/17/2020 5:30:43 PM

ਫ਼ਿਰੋਜ਼ਪੁਰ (ਸੰਨੀ, ਮਨਦੀਪ, ਕੁਮਾਰ) - ਜ਼ਿਲਾ ਸੰਗਰੂਰ ਦੇ ਕਸਬਾ ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਜ਼ਿਲਾ ਫਿਰੋਜ਼ਪੁਰ ’ਚ ਟਰਾਂਸਪੋਰਟ ਅਧਿਕਾਰੀਆਂ ਵਲੋਂ ਸਖਤੀ ਅਪਣਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਆਮ ਸਕੂਲਾਂ ਦੇ ਬਾਹਰ ਰੋਜ਼ਾਨਾ ਚੱਲਣ ਵਾਲੀਆਂ ਸਕੂਲ ਵੈਨਾਂ ਸਕੂਲਾਂ ਦੇ ਬਾਹਰ ਨਜ਼ਰ ਨਹੀਂ ਆਈਆਂ ਅਤੇ ਅਧਿਕਾਰੀ ਸਕੂਲ ਦੇ ਬਾਹਰ ਸਕੂਲੀ ਵਾਹਨਾਂ ਦੇ ਚਲਾਨ ਕਰਦੇ ਦੇਖੇ ਗਏ। ਸਕੂਲੀ ਵਾਹਲਾਂ ਵਲੋਂ ਬੱਚਿਆਂ ਨੂੰ ਸਕੂਲਾਂ ’ਚ ਨਾ ਲਿਆਏ ਜਾਣ ਕਾਰਣ ਬੱਚਿਆਂ ਦੇ ਮਾਪੇ ਖ਼ੁਦ ਬੱਚਿਆਂ ਨੂੰ ਸਕੂਲ ਲੈ ਕੇ ਆਉਂਦੇ ਦਿਖਾਈ ਦਿੱਤੇ ਗਏ। ਇਸ ਮਾਮਲੇ ਦੇ ਸਬੰਧ ’ਚ ਜਦੋਂ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ’ਚ ਲੈਂਦੇ ਹੋਏ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਦੂਜੇ ਪਾਸੇ ਵਾਹਨਾਂ ਦੀ ਜਾਂਚ ਕਰ ਰਹੇ ਤ੍ਰਿਲੋਚਨ ਸਿੰਘ ਸਹੋਤਾ ਫਿਰੋਜ਼ਪੁਰ ਆਰ.ਟੀ.ਏ. ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਦੀਆਂ ਸਕੂਲ ਵੈਨਾਂ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ’ਚ ਸਹੂਲਤਾਂ ਨਹੀਂ ਸਨ। ਡਰਾਈਵਰ ਹੀ ਸਾਰੇ ਬੱਚਿਆਂ ਨੂੰ ਘਰ ਤੋਂ ਲਿਆ ਰਹੇ ਸਨ ਅਤੇ ਸਕੂਲ ਛੱਡ ਰਹੇ ਸਨ। ਇਸ ਦੌਰਾਨ ਆਟੋ ਚਾਲਕ ਬੱਚਿਆਂ ਨੂੰ ਪਿੱਛੇ ਬਿਠਾ ਤੇ ਭਰ ਕੇ ਲਿਜਾਂਦੇ ਦਿਖਾਈ ਦਿੱਤੇ, ਜਿਸ ਨਾਲ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ। ਉਸਨੇ ਕਿਹਾ ਕਿ ਉਨ੍ਹਾਂ ਨੇ ਖੁਦ ਜਾਂਚ ਟੀਮ ਨਾਲ ਸਕੂਲ ਵਾਹਨਾਂ ਦੀ ਚੈਂਕਿੰਗ ਕਰਦਿਆਂ 17 ਵਾਹਨਾਂ ਦੇ ਚਲਾਨ ਕੀਤੇ ਹਨ। 


rajwinder kaur

Content Editor

Related News