ਫਿਰੋਜ਼ਪੁਰੀਆਂ 'ਤੇ ਇੰਦਰਦੇਵ ਹੋਏ ਮੇਹਰਬਾਨ, ਮੌਸਮ ਹੋਇਆ ਸੁਹਾਵਣਾ (ਵੀਡੀਓ)
Monday, Jul 15, 2019 - 01:51 PM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ 'ਚ ਅੱਜ ਸਵੇਰੇ ਹੋਈ ਬਾਰਿਸ਼ ਨੇ ਜਿਥੇ ਸਥਾਨਕ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ, ਉਥੇ ਹੀ ਉਕਤ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ। ਸਵੇਰ ਦੇ ਸਮੇਂ ਹੀ ਚੜ੍ਹਿਆ ਕਾਲੀਆਂ ਘਟਾਵਾਂ ਨਾਲ ਕਿਣਮਿਣ-ਕਿਣਮਿਣ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਜ਼ੋਰਦਾਰ ਰੱਝਵਾਂ ਮੀਂਹ ਪਿਆ। ਲੋਕ ਇਕ ਮੀਂਹ 'ਚ ਆਨੰਦ ਮਾਣਦੇ ਹੋਏ ਨਜ਼ਰ ਆਏ। ਦੱਸ ਦੇਈਏ ਕਿ ਪੰਜਾਬ 'ਚ ਜਿੱਥੇ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਉਥੇ ਹੀ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।