ਇਸ ਸ਼ਖ਼ਸ ਦਾ ਦਾਅਵਾ: ਨੱਕ ਦੇ ਰਸਤੇ ਗਰਮ ਪਾਣੀ ਪੀ ਕੇ ਕੋਰੋਨਾ ਨੂੰ ਦਿੱਤੀ ਜਾ ਸਕਦੀ ਹੈ ਮਾਤ

Wednesday, Jul 22, 2020 - 05:58 PM (IST)

ਇਸ ਸ਼ਖ਼ਸ ਦਾ ਦਾਅਵਾ: ਨੱਕ ਦੇ ਰਸਤੇ ਗਰਮ ਪਾਣੀ ਪੀ ਕੇ ਕੋਰੋਨਾ ਨੂੰ ਦਿੱਤੀ ਜਾ ਸਕਦੀ ਹੈ ਮਾਤ

ਫਿਰੋਜ਼ਪੁਰ (ਭੁੱਲਰ, ਖੁੱਲਰ): ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਪੰਜਾਬ ਭਰ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ, ਉੱਥੇ ਹੀ ਇਸ ਨੂੰ ਕੁਝ ਲੋਕਾਂ ਵਲੋਂ ਵੱਖ-ਵੱਖ ਯੋਗ ਆਸਨ ਦੱਸ ਕੇ ਠੀਕ ਕਰਨ ਦੇ ਤਰੀਕੇ ਦੱਸੇ ਜਾ ਰਹੇ ਹਨ। ਅਜਿਹਾ ਹੀ ਕੁਝ 20 ਸਾਲ ਤੋਂ ਯੋਗ ਨਾਲ ਜੁੜੇ ਕੁਲਦੀਪ ਸਿੰਘ ਭੁੱਲਰ ਨੇ ਕਰਦਿਆਂ ਕਿਹਾ ਕਿ ਜੇਕਰ ਨੇਤੀ ਕਿਰਿਆ ਤੋਂ ਬਾਅਦ 50 ਡਿਗਰੀ ਸੈਂਟੀਗਰੇਡ ਤੱਕ ਗਰਮ ਕੀਤਾ ਪਾਣੀ ਨੱਕ ਦੇ ਰਸਤੇ ਕਿਸੇ ਵੀ ਵਿਅਕਤੀ ਨੂੰ ਪਿਲਾਇਆ ਜਾਵੇ ਤਾਂ ਕੋਰੋਨਾ ਦੇ ਹਮਲੇ ਦੌਰਾਨ ਲਾਭ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਮੈਡੀਕਲ ਸਾਇੰਸ 'ਚ ਨੱਕ ਤੋਂ ਗਲੇ ਤਕ ਦੇ ਹਿੱਸੇ ਨੂੰ ਕਿਸੇ ਵੀ ਤਰ੍ਹਾਂ 50 ਡਿਗਰੀ ਸੈਂਟੀਗਰੇਡ ਤਾਪਮਾਨ 'ਤੇ ਗਰਮ ਨਹੀਂ ਕੀਤਾ ਜਾ ਸਕਦਾ ਪਰ ਇਸ ਪ੍ਰਾਚੀਨ ਯੋਗਿਕ ਵਿਧੀ ਰਾਹੀਂ ਇਹ ਵੀ ਸੰਭਵ ਹੈ।

PunjabKesari

ਇਸ ਸਬੰਧੀ ਕੁਝ ਸੂਤਰ ਵੀ ਸਪੱਸ਼ਟ ਕਰਦੇ ਹਨ ਕਿ ਕੋਰੋਨਾ 50 ਡਿਗਰੀ ਸੈਂਟੀਗਰੇਡ ਤਾਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਇੰਨੇ ਤਾਪਮਾਨ 'ਚ ਖਤਮ ਹੋ ਸਕਦਾ ਹੈ। ਮਨੁੱਖੀ ਸਰੀਰ 'ਚ ਇਹ ਨੱਕ ਦੇ ਰਸਤੇ ਰਾਹੀਂ ਗਲੇ ਤੱਕ ਪ੍ਰਵੇਸ਼ ਕਰਦਾ ਹੈ ਅਤੇ ਉਸ ਤੋਂ ਬਾਅਦ ਸਾਹ ਨਾਲੀ 'ਚ ਦਾਖਲ ਹੋ ਕੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ।ਅੱਜ ਤੱਕ ਭਾਵੇਂ ਇਸ ਨੂੰ ਖਤਮ ਕਰਨ ਜਾਂ ਮਨੁੱਖੀ ਸਰੀਰ 'ਤੇ ਇਸਦਾ ਹਮਲਾ ਰੋਕਣ ਜਾਂ ਹਮਲਾ ਹੋਣ ਤੋਂ ਬਾਅਦ ਮਨੁੱਖੀ ਸਰੀਰ ਦੇ ਇਲਾਜ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੋ ਸਕੇ ਪਰ ਜੇ ਯੋਗ ਵਲੋਂ ਕਰਵਾਈਆਂ ਜਾਂਦੀਆਂ ਕਿਰਿਆਵਾਂ 'ਤੇ ਅਮਲ ਕਰਕੇ ਉਨ੍ਹਾਂ ਨੂੰ ਸ਼ੁਰੂ ਕੀਤਾ ਜਾਵੇ, ਤਾਂ ਇਸਦਾ ਰਾਹ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:  ਪਟਿਆਲਾ 'ਚ ਵੱਡੀ ਵਾਰਦਾਤ: ਘਰ 'ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

PunjabKesari

ਉਨ੍ਹਾਂ ਦੱਸਿਆ ਕਿ ਕੁਝ ਬੀਮਾਰੀਆਂ ਦੇ ਯੋਗਾ ਰਾਹੀਂ ਕੀਤੇ ਜਾਣ ਵਾਲੇ ਇਲਾਜ ਦੌਰਾਨ ਨੱਕ ਦੇ ਰਸਤੇ ਮਰੀਜ਼ਾਂ ਨੂੰ ਗਰਮ ਪਾਣੀ ਪਿਲਾਇਆ ਜਾਂਦਾ ਹੈ। ਇਸੇ ਵਿਧੀ ਨੂੰ ਵਰਤ ਕੇ ਅਸੀਂ ਕੋਰੋਨਾ ਤੋਂ ਬਚ ਸਕਦੇ ਹਾਂ।ਇਹ ਕਿਰਿਆਵਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਪੱਧਰ 'ਤੇ ਨਹੀਂ ਕਰਨੀਆਂ ਚਾਹੀਦੀਆਂ।
ਕਿਸੇ ਯੋਗਾ ਅਚਾਰਿਆ ਦੀ ਰੇਖ-ਦੇਖ 'ਚ ਹੀ ਇਨ੍ਹਾਂ ਦਾ ਮੁਕੰਮਲ ਲਾਭ ਲਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮੈਂ ਖੁਦ 'ਜਗ ਬਾਣੀ' ਪੱਤਰ ਸਮੂਹ ਦੇ ਮੁੱਖੀ ਸ੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਆਸ਼ੀਰਵਾਦ ਸਦਕਾ ਅਨੇਕਾਂ ਬੀਮਾਰੀਆਂ ਯੋਗ ਕਿਰਿਆਵਾਂ ਰਾਹੀਂ ਠੀਕ ਕਰਨ 'ਚ ਸਫਲ ਹੋਇਆ ਹਾਂ। ਜਿਨ੍ਹਾਂ 'ਚ ਭੋਜਨ ਦੀ ਐਲਰਜੀ, ਦਿਲ ਦੀ ਇੰਜੈਕਸ਼ਨ ਫਰੈਕਸ਼ਨ ਦਾ ਘੱਟ ਹੋਣਾ ਅਤੇ ਚਰਮ ਰੋਗ ਸ਼ਾਮਲ ਸਨ। ਯੋਗ ਨਾਲ ਜੁੜਨ ਤੋਂ ਬਾਅਦ ਮੇਰੇ ਅਨੇਕਾਂ ਮਿੱਤਰਾਂ ਨੇ ਇਸ ਤੋਂ ਲਾਭ ਲਿਆ ਅਤੇ ਸ਼ਰਾਬ ਜਿਹੇ ਭੈੜੇ ਨਸ਼ੇ ਨੂੰ ਅਲਵਿਦਾ ਵੀ ਆਖਿਆ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ. ਬਲਜੀਤ ਸਿੱਧੂ ਦੇ ਗ੍ਰਿਫ਼ਤਾਰੀ ਵਰੰਟ ਜਾਰੀ

 


author

Shyna

Content Editor

Related News