ਆਸ਼ਰਮ ਦੇ ਬੱਚਿਆਂ ਨਾਲ ਡਾਂਸ ਕਰਦਿਆਂ ਵਾਇਰਲ ਹੋਈ ਫਿਰੋਜ਼ਪੁਰ ਦੇ ਡੀ.ਸੀ. ਦੀ ਵੀਡੀਓ

07/22/2019 12:06:27 PM

ਫਿਰੋਜ਼ਪੁਰ (ਸੰਨੀ) - ਡੀ.ਸੀ ਜਿੰਨੀਂ ਟੌਹਰ ਵਾਲੇ ਤਾਂ ਤੁਸੀਂ ਕਈ ਦੇਖੇ ਹੋਣਗੇ ਪਰ ਵੱਡੇ ਦਿਲ ਵਾਲਾ ਡੀ.ਸੀ. ਤੁਸੀਂ ਸ਼ਾਇਦ ਹੀ ਕਿਤੇ ਦੇਖਿਆ ਹੋਵੇਗਾ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ 'ਚ, ਜਿਸ ਨੇ ਆਪਣੀ ਭੱਜ-ਦੌੜ ਵਾਲੀ ਜ਼ਿੰਦਗੀ 'ਚੋਂ ਕੁਝ ਸਮਾਂ ਕੱਢ ਕੇ ਆਪਣਾ ਵੀਕੈਂਡ ਘਰ ਵਿਖੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਮਨਾਇਆ। ਉਨ੍ਹਾਂ ਨੇ ਉਕਤ ਬੱਚਿਆਂ ਦੇ ਮਨੋਰੰਜਨ ਲਈ ਉਨ੍ਹਾਂ ਨਾਲ ਖਾਸ ਡਾਂਸ ਵੀ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari

ਦੱਸ ਦੇਈਏ ਕਿ ਡੀ.ਸੀ. ਚੰਦਰ ਗੈਂਦ ਨੇ ਜਿੱਥੇ ਬੱਚਿਆਂ ਨਾਲ ਡਾਂਸ ਕੀਤਾ, ਉੱਥੇ ਹੀ ਬੱਚਿਆਂ 'ਚ ਆਤਮ-ਵਿਸ਼ਵਾਸ ਭਰਨ ਲਈ ਉਨ੍ਹਾਂ ਨੂੰ ਵੀ ਸਟੇਜ ਲਗਾ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ। ਇੰਨਾਂ ਹੀ ਨਹੀਂ ਉਨ੍ਹਾਂ ਨੇ ਬੱਚਿਆਂ ਦੇ ਖਾਣ-ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਹੋਇਆ ਸੀ। ਡੀ.ਸੀ. ਕੋਲੋਂ ਪਿਤਾ ਵਰਗਾ ਨਿੱਘ ਪਾ ਕੇ ਅਨਾਥ ਆਸ਼ਰਮ ਬੱਚੇ ਬਹੁਤ ਖੁਸ਼ ਨਜ਼ਰ ਆਏ। ਦੂਜੇ ਪਾਸੇ ਲੋਕ ਡੀ.ਸੀ. ਦੀ ਇਸ ਵੀਡੀਓ ਨੂੰ ਦੇਖ ਉਨ੍ਹਾਂ ਦੀਆਂ ਤਾਰੀਫਾਂ ਕਰਦੇ ਨਹੀਂ ਸੀ ਥੱਕ ਰਹੇ।  


rajwinder kaur

Content Editor

Related News