ਫਿਰੋਜ਼ਪੁਰ 'ਚ ਲਾਵਾਰਿਸ ਟ੍ਰਾਲੀ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ (ਵੀਡੀਓ)
Sunday, Sep 02, 2018 - 05:16 PM (IST)
ਫਿਰੋਜ਼ਪੁਰ (ਆਵਲਾ) - ਫਿਰੋਜ਼ਪੁਰ ਦੇ ਹਲਕਾ ਗੁਰੂਹਰਸਾਏ ਦੇ ਪਿੰਡ ਪੰਜੇ ਕੇ ਉਤਾੜ 'ਚ ਲਾਵਾਰਿਸ ਖੜੀ ਟਰਾਲੀ 'ਚੋਂ 93 ਪੇਟੀਆਂ ਹਰਿਆਣਾ ਮਾਰਕਾ ਅੰਗ੍ਰੇਜ਼ੀ ਸ਼ਰਾਬ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਇੰਸਪੈਕਟਰ ਫਿਰੋਜ਼ਪੁਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨਾਲ ਮਿਲ ਕੇ ਟ੍ਰਾਲੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਕੀਤੀ। ਤਲਾਸ਼ੀ ਲੈਣ 'ਤੇ ਉਨ੍ਹਾਂ ਨੂੰ ਟਰਾਲੀ 'ਚੋਂ ਸ਼ਰਾਬ ਦੀਆਂ 93 ਪੇਟੀਆਂ ਬਰਾਮਦ ਹੋਈਆਂ।
ਜ਼ਿਕਰਯੋਗ ਹੈ ਕਿ ਜ਼ਿਲਾ ਪਰਿਸ਼ਦ ਤੇ ਬਲਾਕ ਕਮੇਟੀ ਦੀਆਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਇੰਝ ਲਾਵਾਰਿਸ ਟ੍ਰਾਲੀ 'ਚੋਂ ਅੰਗ੍ਰੇਜ਼ੀ ਸ਼ਰਾਬ ਮਿਲਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ।