ਦੋ ਔਰਤਾਂ ਦਾ ਇਕੋ ਹੀ ਆਧਾਰ ਨੰਬਰ ਨੂੰ ਲੈ ਕੇ ਪਿਆ ਪੁਆੜਾ (ਵੀਡੀਓ)
Saturday, Nov 23, 2019 - 12:54 PM (IST)
ਫਿਰੋਜ਼ਪੁਰ (ਸੰਨੀ)—ਇੱਕ ਪਾਸੇ ਜਿਥੇ ਹਰ ਕੰਮ ਲਈ ਆਧਾਰ ਕਾਰਡ ਲਾਜ਼ਮੀ ਹੋ ਚੁੱਕਿਆ ਹੈ,ਉਥੇ ਹੀ ਇਸ ਮਾਮਲੇ ਨੇ ਸਰਕਾਰੀ ਕੰਮਾਂ 'ਚ ਕੋਤਾਹੀ ਵਰਤਣ ਵਾਲੇ ਮੁਲਾਜ਼ਮਾਂ ਦੀ ਪੋਲ ਖੋਲ੍ਹ ਦਿੱਤੀ ਹੈ। ਤਾਜ਼ਾ ਮਾਮਲਾ ਹਲਕਾ ਗੁਰਹਰਸਹਾਏ ਦੇ ਪਿੰਡ ਪੰਜੇ ਕੇ ਉਤਾੜ ਦਾ ਹੈ। ਆਧਾਰ ਕਾਰਡ ਲੈ ਕੇ ਖੜ੍ਹੀਆਂ ਇਹ ਦੋ ਮਹਿਲਾਵਾਂ ਸਰਕਾਰੀ ਕੰਮ ਕਰਨ ਵਾਲਿਆਂ ਦੀ ਅਣਗਹਿਲੀ ਨੂੰ ਦਰਸ਼ਾ ਰਹੀਆਂ ਹਨ। ਇਹ ਦੋਵੇਂ ਆਧਾਰ ਕਾਰਡ ਜਿਨ੍ਹਾਂ 'ਤੇ ਘਰ ਦੇ ਪਤੇ ਤਾਂ ਵੱਖ-ਵੱਖ ਨੇ,ਪਰ ਆਧਾਰ ਦਾ ਨੰਬਰ ਇੱਕ ਹੀ ਹੈ, ਜਿਸ ਨੂੰ ਲੈ ਕੇ ਇਨ੍ਹਾਂ ਔਰਤਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ।ਜਿਥੋਂ ਦਾ ਇੱਕ ਪਰਿਵਾਰ ਪ੍ਰਸ਼ਾਸਨ ਦੀ ਗਲਤੀ ਨੂੰ ਸੁਧਾਰਨ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਖਾ ਰਿਹਾ ਹੈ,ਪਰ ਕੀਤੇ ਵੀ ਇਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਵੀ ਆਧਾਰ ਕਾਰਡ ਕਿਸੇ ਨਾਲ ਲਿੰਕ ਕਰਵਾਉਣ ਜਾਂਦੇ ਹਾਂ ਤਾਂ ਨਾਮ ਕਿਸੀ ਹੋਰ ਮਹਿਲਾ ਦਾ ਆ ਜਾਂਦਾ ਹੈ। ਇਸ ਬਾਰੇ ਉਨ੍ਹਾਂ ਨੇ ਕਈ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਪਰ ਕੀਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।ਉਧਰ ਐੱਸ.ਡੀ.ਐੱਮ ਕੁਲਦੀਪ ਬਾਵਾ ਦਾ ਕਹਿਣਾ ਹੈ ਕਿ ਇਹ ਮਾਮਲਾ ਅੱਜ ਹੀ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਜਲਦ ਹੀ ਜਾਂਚ ਕਰ ਇਸਨੂੰ ਠੀਕ ਕਰਵਾ ਦਿੱਤਾ ਜਾਵੇਗਾ।