ਟੇਂਡੀਵਾਲਾ ਕੋਲੋਂ ਟੁੱਟੇ ਧੁੱਸੀ ਬੰਨ੍ਹ ਦੀ ਰਿਪੇਅਰ ਦਾ ਕੰਮ ਜੰਗੀ ਪੱਧਰ ''ਤੇ ਜਾਰੀ

Sunday, Aug 25, 2019 - 03:04 PM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ) : ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਅਚਾਨਕ ਵੱਧ ਜਾਣ ਕਾਰਨ ਪਿੰਡ ਟੇਂਡੀਵਾਲਾ  ਕੋਲ ਟੁੱਟੇ ਦਰਿਆ ਦੇ ਧੁੱਸੀ ਬੰਨ੍ਹ ਦੀ ਰਿਪੇਅਰ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ।ਪਿੰਡ ਟੇਂਡੀਵਾਲਾ ਦਾ ਦੌਰਾਨ ਕਰਦਿਆਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਪਾਣੀ ਕਾਰਨ ਟੁੱਟੇ ਬੰਨ੍ਹ ਨੂੰ ਮਜਬੂਤ ਬਣਾਉਣ ਲਈ ਜਿੱਥੇ ਸੈਨਾ ਤੇ ਨਹਿਰੀ ਵਿਭਾਗ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ, ਉਥੇ ਸਥਾਨਕ ਲੋਕ ਬੰਨ੍ਹ ਦੀ ਰਿਪੇਅਰ ਦੇ ਕੰਮ 'ਚ ਪੂਰਾ ਸਾਥ ਦੇ ਰਹੇ ਹਨ। ਉਨਾਂ ਕਿਹਾ ਕਿ ਟੇਂਡੀਵਾਲਾ ਸਰਹੱਦ ਦਾ ਆਖਰੀ ਪਿੰਡ ਹੈ, ਜਿਥੋਂ ਪਾਕਿ ਵਲੋਂ ਕਾਫੀ ਮਾਤਰਾ 'ਚ ਪਾਣੀ ਛੱਡਿਆ ਗਿਆ ਹੈ। ਜਦੋਂ ਤੱਕ ਬੰਨ੍ਹ ਨੂੰ ਮਜ਼ਬੂਤ ਨਹੀਂ ਕਰ ਲਿਆ ਜਾਂਦਾ, ਤਦ ਤੱਕ ਸਾਵਧਾਨੀ ਦੇ ਤੌਰ 'ਤੇ ਟੇਂਡੀਵਾਲਾ ਤੇ ਆਸ-ਪਾਸ ਦੇ ਕੁਝ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਤਾਂ ਕਿ ਕਿਸੇ ਵੀ ਏਮਰਜੈਂਸੀ ਦੀ ਸਥਿਤੀ 'ਚ ਨਿਪਟਿਆ ਜਾ ਸਕੇ। ਪਿੰਡ 'ਚ ਸੁਰੱਖਿਆ ਬਣਾਏ ਰੱਖਣ ਲਈ ਆਰਮੀ, ਐੱਨ.ਡੀ.ਆਰ.ਐੱਫ ਤੇ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

PunjabKesari


rajwinder kaur

Content Editor

Related News