ਪਟਿਆਲਾ ''ਚ ਦਿਲ ਕੰਬਾਊ ਘਟਨਾ, ਤਸਵੀਰਾਂ ''ਚ ਦੇਖੋ ਪ੍ਰੇਮੀ ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ
Saturday, Sep 07, 2019 - 06:49 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਜ਼ਿਲੇ ਦੇ ਪਿੰਡ ਚਰਾਸਾਂ 'ਚ ਇਕ ਔਰਤ ਅਤੇ ਪੁਰਸ਼ ਦੀ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਔਰਤ ਅਤੇ ਮਰਦ ਵਲੋਂ ਦੂਜੀ ਔਰਤ ਤੇ ਮਰਦ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਅਤੇ ਮੋਟੇ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ। ਇਸ ਦੌਰਾਨ ਔਰਤ ਅਤੇ ਮਰਦ ਚੀਖ ਚੀਖ ਕੇ ਹਮਲਾਵਰਾਂ ਤੋਂ ਰਹਿਮ ਦੀ ਦੁਹਾਈ ਵੀ ਮੰਗਦੇ ਨਜ਼ਰ ਆ ਰਹੇ ਹਨ।
ਸੂਤਰਾਂ ਮੁਤਾਬਕ ਵੀਡੀਓ 'ਚ ਜਿਸ ਜੋੜੇ ਦੀ ਕੁੱਟਮਾਰ ਹੋ ਰਹੀ ਇਹ ਪ੍ਰੇਮੀ ਹਨ ਅਤੇ ਦੋਵੇਂ ਵਿਆਹੇ ਹੋਏ ਹਨ ਤੇ ਆਪਣੇ ਘਰੋਂ ਭੱਜ ਗਏ ਸਨ ਜਿਨ੍ਹਾਂ ਨੂੰ ਬਾਅਦ 'ਚ ਲੋਕਾਂ ਨੇ ਫੜ੍ਹ ਕੇ ਕੁਟਾਪਾ ਚਾੜ੍ਹਿਆ।
ਬਿਨਾਂ ਸ਼ੱਕ ਇਸ ਜੋੜੇ ਨੇ ਸਮਾਜਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਮਰਿਆਦਾ ਦੀ ਦਹਿਲੀਜ਼ ਟੱਪੀ ਪਰ ਇਸ ਤਰ੍ਹਾਂ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ।