25 ਗ੍ਰਾਮ ਹੈਰੋਇਨ ਸਣੇ ਔਰਤ ਕਾਬੂ

Thursday, Aug 02, 2018 - 12:05 AM (IST)

25 ਗ੍ਰਾਮ ਹੈਰੋਇਨ ਸਣੇ ਔਰਤ ਕਾਬੂ

ਰਾਹੋਂ, (ਪ੍ਰਭਾਕਰ)- ਪਿੰਡ ਸੋਇਤਾ ਵੱਲੋਂ ਆ ਰਹੀ ਇਕ ਅੌਰਤ ਨੂੰ ਕਾਬੂ ਕਰ ਕੇ 25 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਪੁਲਸ  ਨੇ ਸਫਲਤਾ ਪ੍ਰਾਪਤ ਕੀਤੀ ਹੈ।
 ਸੀ. ਏ. ਸਟਾਫ ਦੇ ਏ. ਐੱਸ. ਆਈ. ਫੂਲ ਰਾਏ ਪੁਲਸ ਪਾਰਟੀ ਦੇ ਨਾਲ ਪੁਲ ਨਹਿਰ ਸੋਇਤਾ ਕੋਲ ਗਸ਼ਤ ਕਰ  ਰਹੇ ਸਨ  ਤਾਂ ਇਕ ਸ਼ੱਕੀ ਅੌਰਤ ਦੀ ਤਲਾਸ਼ੀ  ਲੈਣ  ’ਤੇ  ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ, ਔਰਤ ਦੀ ਪਛਾਣ ਨਿੰਦਰੀ ਪਤਨੀ ਅਵਤਾਰ ਚੰਦ ਪਿੰਡ ਸੋਇਤਾ ਦੇ ਰੂਪ ’ਚ ਹੋਈ।
 ਜਿਸ ਦੇ ਖਿਲਾਫ ਥਾਣਾ ਰਾਹੋਂ ਵਿਖੇ  ਮਾਮਲਾ ਦਰਜ ਕਰ ਕੇ  ਅੌਰਤ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕਰ ਕੇ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜੇਲ ਭੇਜ ਦਿੱਤਾ। 
 


Related News