ਨਿਗਮ ਦੀ ਮਹਿਲਾ ਕਲਰਕ ਨੇ ਕੀਤਾ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੀ ਖੇਡ ਦਾ ਖੁਲਾਸਾ
Friday, Dec 01, 2023 - 03:47 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਹੇਠਾਂ ਤੋਂ ਉੱਪਰ ਤੱਕ ਕੁਰੱਪਸ਼ਨ ਦੀ ਖੇਡ ਚੱਲ ਰਹੀ ਹੈ। ਇਹ ਕਿਸੇ ਦੀ ਸ਼ਿਕਾਇਤ ਜਾਂ ਦੋਸ਼ ਨਹੀਂ, ਸਗੋਂ ਖੁਦ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਕੰਮ ਕਰਨ ਵਾਲੀ ਇਕ ਮਹਿਲਾ ਕਲਰਕ ਨੇ ਖੁਲਾਸਾ ਕੀਤਾ ਹੈ। ਉਕਤ ਮਹਿਲਾ ਕਲਰਕ ਦਾ ਕਹਿਣਾ ਹੈ ਕਿ ਉਸ ਤੋਂ ਕੁਝ ਦਿਨ ਪਹਿਲਾਂ ਬਿਨਾਂ ਕਿਸੇ ਵਜ੍ਹਾ ਜ਼ੋਨ-ਏ ਦੇ ਪ੍ਰਾਪਰਟੀ ਟੈਕਸ ਬਲਾਕ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ ਅਤੇ ਹੁਣ ਉਸ ਦੀ ਟਰਾਂਸਫਰ ਜ਼ੋਨ-ਬੀ ’ਚ ਕਰ ਦਿੱਤੀ ਗਈ ਹੈ। ਉਕਤ ਮਹਿਲਾ ਕਲਰਕ ਮੁਤਾਬਕ ਇਸ ਤੋਂ ਪਹਿਲਾਂ ਵੀ 4 ਵਾਰ ਉਸ ਦੀ ਟਰਾਂਸਫਰ ਇਸੇ ਤਰ੍ਹਾਂ ਇਕ ਤੋਂ ਦੂਜੇ ਜ਼ੋਨ ਜਾਂ ਬਲਾਕ ’ਚ ਕੀਤੀ ਗਈ ਸੀ। ਇਸ ਦੀ ਵਜ੍ਹਾ ਨਾਲ ਉਕਤ ਮਹਿਲਾ ਕਲਰਕ ਨੇ ਇਹ ਦੱਸਿਆ ਹੈ ਕਿ ਕੁਰੱਪਸ਼ਨ ’ਚ ਦੂਜੇ ਮੁਲਾਜ਼ਮਾਂ ਦਾ ਸਾਥ ਨਹੀਂ ਦੇ ਰਹੀ ਹੈ। ਮਹਿਲਾ ਕਲਰਕ ਦੀ ਮੰਨੀਏ ਤਾਂ ਕਲਰਕ, ਇੰਸਪੈਕਟਰ, ਸੁਪਰਡੈਂਟ ਜ਼ਰੀਏ ਮਹੀਨੇ ਲੱਖਾਂ ਰੁਪਏ ਇਕੱਠੇ ਹੁੰਦੇ ਹਨ ਅਤੇ ਉਸ ਦਾ ਹਿੱਸਾ ਕਥਿਤ ਤੌਰ ’ਤੇ ਜ਼ੋਨਲ ਕਮਿਸ਼ਨਰ ਤੱਕ ਜਾਂਦਾ ਹੈ, ਜਿਸ ਖੇਡ ’ਚ ਸ਼ਾਮਲ ਨਾ ਹੋਣ ਦੀ ਵਜ੍ਹਾ ਨਾਲ ਆਏ ਦਿਨ ਉਸ ਦੀ ਟਰਾਂਸਫਰ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਉਸ ਵੱਲੋਂ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਨਿਗਮ ਦਾ ਜੋ ਸਿਸਟਮ ਵਿਗੜਿਆ, ਉਹ 5 ਕਮਿਸ਼ਨਰ ਬਦਲਣ ਦੇ ਬਾਵਜੂਦ ਠੀਕ ਨਹੀਂ ਹੋਇਆ
ਕਮਿਸ਼ਨਰ ਨੂੰ ਮਿਲਣ ਦੇਣ ਨੂੰ ਲੈ ਕੇ ਹੋਇਆ ਹੰਗਾਮਾ
ਉਕਤ ਮਹਿਲਾ ਕਲਰਕ ਵੱਲੋਂ ਆਪਣੀ ਸ਼ਿਕਾਇਤ ਦੇਣ ਲਈ ਜ਼ੋਨ-ਏ ਆਫਿਸ ’ਚ ਮੌਜੂਦ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਦੀ ਮਦਦ ਨਾਲ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇੱਥੋਂ ਤੱਕ ਕਿ ਜ਼ੋਨਲ ਕਮਿਸ਼ਨਰ ਦੇ ਪਹਿਲਾਂ ਮੀਟਿੰਗ ’ਚ ਅਤੇ ਫਿਰ ਛੁੱਟੀ ’ਤੇ ਜਾਣ ਦੀ ਗੱਲ ਕਹੀ ਗਈ, ਜਿਸ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ।
ਇਹ ਵੀ ਪੜ੍ਹੋ : ਕਰੋੜਾਂ ਖਰਚਣ ਤੋਂ ਬਾਅਦ ਵੀ ਨਹੀਂ ਘਟਿਆ ਮਹਾਨਗਰ ਦਾ ਪ੍ਰਦੂਸ਼ਣ ਪੱਧਰ, ਸਰਕਾਰ ਨੇ ਮੰਗਿਆ ਫੰਡ ਦਾ ਹਿਸਾਬ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8