ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ (ਵੀਡੀਓ)

Wednesday, May 26, 2021 - 08:09 PM (IST)

ਜਲੰਧਰ/ਫਾਜ਼ਿਲਕਾ (ਰਮਨ ਸੋਢੀ/ਜਗਵੰਤ ਬਰਾੜ): ਬੇਸ਼ੱਕ ਸੂਬੇ ਦੀਆਂ ਸਰਕਾਰਾਂ ਪੰਜਾਬ ਨੂੰ ਵਿਦੇਸ਼ੀ ਮੁਲਕਾਂ ਵਰਗਾ ਬਣਾਉਣ ਦੇ ਦਾਅਵੇ ਕਰਦੀਆਂ ਹਨ ਪਰ ਅੱਜ ਵੀ ਸਰਹੱਦੀ ਖ਼ੇਤਰ ਦੇ ਕੁਝ ਪਿੰਡ ਅਜਿਹੇ ਹਨ ਜੋ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ। ਇਸੇ ਹੀ ਤਰ੍ਹਾਂ ਦਾ ਬਲੂਆਣਾ ਹਲਕੇ ’ਚ ਪੈਂਦਾ ਪਿੰਡ ਘੱਲੂ ਹੈ ਜੋ ਆਪਣੇ ਹਾਲ ’ਤੇ ਰੋ ਰਿਹਾ ਹੈ। 21ਵੀਂ ਸਦੀ ਦੇ ਦੌਰ ’ਚ ਜਿੱਥੇ ਹੁਣ ਮਾਡਰਨ ਪਿੰਡਾਂ ਦੇ ਲੋਕ ਵੀ ਆਟੋਮੈਟਿਕ ਫਿਲਟਰਾਂ ’ਚੋਂ ਬਟਨ ਨੱਪ ਕੇ ਪਾਣੀ ਦਾ ਗਲਾਸ ਭਰਦੇ ਹਨ, ਤੇ ਮੋਟਰਾਂ ਛੱਡ ਕੇ ਖੁੱਲ੍ਹੇ ਪਾਣੀ ਨਾਲ ਆਪਣੀਆਂ ਕਾਰਾਂ ਤੱਕ ਵੀ ਧੋਂਦੇ ਹਨ ਪਰ ਇਸ ਪਿੰਡ ਦੇ ਵਾਸੀਆਂ ਦੀ ਕਿਸਮਤ ਇੰਨੀ ਮਾੜੀ ਹੈ ਕਿ ਅੱਜ ਵੀ ਉਹ ਪਿਆਸ ਬੁਝਾਉਣ ਲਈ ਤਿੰਨ ਕਿਲੋਮੀਟਰ ਦਾ ਪੈਂਡਾ ਤਹਿ ਕਰ ਰਹੇ ਹਨ। ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਪਿੰਡ ਵਿਚ ਵਾਟਰ ਵਰਕਸ ਹੋਣ ਦੇ ਬਾਵਜੂਦ ਲੋਕਾਂ ਘਰ ਪਾਣੀ ਨਹੀਂ ਪਹੁੰਚ ਰਿਹਾ। ਦਰਅਸਲ ਇਸ ਪਿੰਡ ਦਾ ਜ਼ਮੀਨੀ ਪਾਣੀ ਨਾ-ਪੀਣਯੋਗ ਹੈ ਜਿਸ ਕਾਰਨ ਲੋਕਾਂ ਨੂੰ ਨਹਿਰੀ ਪਾਣੀ ’ਤੇ ਨਿਰਭਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਵਿਧਾਇਕ ਰਾਜਾ ਵੜਿੰਗ ਨੇ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

PunjabKesari

ਪਾਣੀ ਮੁਹੱਈਆ ਕਰਵਾਉਣ ਲਈ ਬਕਾਇਦਾ ਇਕ ਵਾਟਰ ਵਰਕਸ ਬਣਾਇਆ ਗਿਆ ਹੈ ਜੋ ਨਹਿਰ ਤੋਂ ਮੋਟਰ ਰਾਹੀਂ ਪਾਣੀ ਖਿੱਚ ਕੇ ਸਟੋਰ ਕਰਦਾ ਹੈ ਤੇ ਫ਼ਿਰ ਪਿੰਡ ’ਚ ਸਪਲਾਈ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਪਾਣੀ ਦੀ ਗੁਣਵੱਤਾ ਵਧਾਉਣ ਲਈ ਕਰੀਬ ਢਾਈ ਕਰੋੜ ਦੀ ਲਾਗਤ ਨਾਲ ਪਿੰਡ ਦੇ ਵਾਟਰ ਵਰਕਸ ’ਚ ਫਿਲਟਰ ਲਗਾ ਕੇ ਅਪਗ੍ਰੇਡ ਕੀਤਾ ਗਿਆ ਪਰ ਸਥਾਨਕ ਵਾਸੀਆਂ ਮੁਤਾਬਕ ਇਹ ਸਾਰੀਆਂ ਸਹੂਲਤਾਂ ਉਨ੍ਹਾਂ ਲਈ ਸਫ਼ੈਦ ਹਾਥੀ ਸਾਬਤ ਹੋ ਰਹੀਆਂ ਹਨ। ਸਰਕਾਰੀ ਸਿਸਟਮ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ, ਵਾਟਰ ਵਰਕਸ ਦੀਆਂ ਡਿੱਗੀਆਂ ਵਿਚ ਘਾਹ-ਫੂਸ ਉੱਘਿਆ ਹੋਇਆ ਹੈ, ਕਾਰਨ ਹੈ ਕਿ ਇਹ ਪਿੰਡ ਟੇਲਾਂ ’ਤੇ ਪੈਂਦਾ ਹੈ। ਨਹਿਰੀ ਪਾਣੀ ਇੱਥੇ ਨਾ-ਮਾਤਰ ਹਾਲਤ ’ਚ ਪਹੁੰਚਦਾ ਹੈ। ਪਿੰਡ ਵਾਸੀ ਬਲਜਿੰਦਰ ਸਿੰਘ ਮੁਤਾਬਕ ਟੇਲਾਂ ਤੋਂ ਵਾਟਰ ਵਰਕਸ ਤੱਕ ਪਾਣੀ ਪਹੁੰਚਦਾ ਨਹੀਂ ਹੈ, ਅਸੀਂ ਸਰਕਾਰਾਂ ਨਾਲ ਵੀ ਜੱਦੋ-ਜਹਿਦ ਕਰਦੇ ਰਹਿੰਦੇ ਹਾਂ। ਸਾਨੂੰ ਤਾਂ ਦੋਹਰੀ ਮਾਰ ਪੈ ਰਹੀ ਹੈ, ਕਿਉਂਕਿ ਨਾ ਤਾਂ ਫਸਲਾਂ ਲਈ ਪੂਰਾ ਪਾਣੀ ਹੈ ਤੇ ਨਾ ਸਾਡੀ ਪਿਆਸ ਬੁੱਝ ਰਹੀ ਹੈ। ਉਨ੍ਹਾਂ ਮੁਤਾਬਕ ਪਿੰਡ ਦੀ ਪੰਚਾਇਤ ਵਲੋਂ ਨੇੜਿਓਂ ਲੰਘਦੀ ਗੰਗ ਕਨਾਲ ਤੋਂ ਪਾਣੀ ਦੀ ਵਾਰੀ ਵੀ ਲਈ ਗਈ ਹੈ ਪਰ ਫ਼ਿਰ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਪਾਣੀ ਦੀ ਸਪਲਾਈ ਲਈ ਅਤੇ ਗੁਣਵੱਤਾ ਲਈ ਬਣਾਇਆ ਗਿਆ ਵਾਟਰ ਵਰਕਸ ਅਤੇ ਆਰ. ਓ. ਸਿਸਟਮ ਖਸਤਾ ਹੋ ਚੁੱਕਾ ਹੈ। ਸੋ ਮਜ਼ਬੂਰੀ ਵੱਸ ਲੋਕਾਂ ਨੂੰ ਪਿੰਡੋਂ ਦੂਰ ਮੋਟਰਾਂ ਜਾਂ ਨਲਕਿਆਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ, ਜਿਸਦੀ ਗੁਣਵੱਤਾ ਵੀ ਕੋਈ ਬਹੁਤੀ ਚੰਗੀ ਨਹੀਂ ਹੈ।

ਇਹ ਵੀ ਪੜ੍ਹੋ: ਕਾਨੂੰਨ ਰੱਦ ਹੋਣ ਤੱਕ ਲੋਕ ਦਿੱਲੀ ਧਰਨੇ ’ਚ ਕਰਨ ਸ਼ਮੂਲੀਅਤ : ਲੱਖਾ ਸਿਧਾਣਾ

ਸਿਰ ’ਤੇ ਘੜੇ ਢੋਣ ਨੂੰ ਮਜ਼ਬੂਰ ਹਨ ਲੋਕ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜ਼ਮੀਨੀ ਪਾਣੀ ਇੰਨਾ ਖ਼ਰਾਬ ਹੈ ਕਿ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਬੱਚੇ ਤਾਂ ਪੈਦਾ ਹੀ ਅਪਾਹਿਜ ਹੋਏ ਹਨ। ਪਿੰਡ ਵਾਸੀਆਂ ਮੁਤਾਬਕ ਜ਼ਮੀਨੀ ਪਾਣੀ ਨੂੰ ਜੇਕਰ ਦੋ ਦਿਨ ਭਾਂਡਿਆਂ ’ਚ ਰੱਖ ਦਿੱਤਾ ਜਾਵੇ ਤਾਂ ਉਸ ਦੀ ਤਹਿ ’ਤੇ ਸ਼ੋਰਾ ਜੰਮ ਜਾਂਦਾ ਹੈ। ਇਸ ਤੋਂ ਬਚਣ ਲਈ ਉਨ੍ਹਾਂ ਨੂੰ ਮੁੱਲ ਦਾ ਪਾਣੀ ਖ਼ਰੀਦਣਾ ਪੈਂਦਾ ਹੈ। ਪਿੰਡ ’ਚ ਆਏ ਟੈਂਕਰ ਤੋਂ ਮੁੱਲ ਪਾਣੀ ਖਰੀਦ ਰਹੇ ਲੋਕਾਂ ਨੇ ਦੱਸਿਆ ਕਿ ਉਹ ਤਕਰੀਬਨ ਚਾਰ ਸੌ ਰੁਪਏ ’ਚ ਇਕ ਟੈਂਕਰ ਖਰੀਦਦੇ ਹਨ ਤੇ ਉਹ ਵੀ ਉਨ੍ਹਾਂ ਨੂੰ ਫਟਕਰੀ ਪਾ ਕੇ ਸਾਫ਼ ਕਰਨਾ ਪੈਂਦਾ ਹੈ। ਇਕ ਟੈਂਕਰ ਨਾਲ ਲਗਭਗ ਇਕ ਹਫਤਾ ਮੁਸ਼ਕਲ ਨਾਲ ਲੰਘਦਾ ਹੈ। ਆਲਮ ਇਹ ਹੈ ਕਿ ਗਰੀਬ ਤਬਕਾ ਤਾਂ ਉਹ ਵੀ ਖਰੀਦਣ ਤੋਂ ਅਸਮਰੱਥ ਹੈ ਜਿਸ ਕਾਰਨ ਮਜ਼ਬੂਰੀ ’ਚ ਉਨ੍ਹਾਂ ਦੀਆਂ ਔਰਤਾਂ ਨੂੰ ਸਿਰ ’ਤੇ ਘੜੇ ਢੋਣੇ ਪੈ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾ ਤਾਂ ਪਿਛਲੀ ਸਰਕਾਰ ’ਚ ਕਿਸੇ ਲੀਡਰ ਨੇ ਸੁਣੀ ਹੈ ਤੇ ਨਾ ਹੀ ਹੁਣ ਕਿਸੇ ਦੇ ਕੰਨ੍ਹ ’ਤੇ ਜੂੰ ਸਰਕਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੋਗਾ ’ਚ ਮਰੀਜ਼ ਨੂੰ ਆਕਸੀਜਨ ਲਗਾਉਂਦੇ ਸਮੇਂ ਫਟਿਆ ਸਿਲੰਡਰ, ਐਂਬੂਲੈਂਸ ਚਾਲਕ ਦੀ ਮੌਤ

PunjabKesari

‘ਸਾਡੀ ਤਾਂ ਜ਼ਿੰਦਗੀ ਹੀ ਸਮੱਸਿਆਵਾਂ ਭਰੀ ਹੈ। ਨਾ ਸਰਕਾਰ ਸੁਣਦੀ ਹੈ ਨਾ ਪ੍ਰਸ਼ਾਸਨ। ਪਾਣੀ ਦੇ ਮਸਲੇ ਤੋਂ ਇਲਾਵਾ ਸਾਡੇ ਪਿੰਡੋਂ ਲੰਘਦਾ ਸੇਮਨਾਲਾ ਵੀ ਸਾਡੇ ਲਈ ਮੁਸੀਬਤ ਬਣਿਆ ਹੋਇਆ ਹੈ। ਪ੍ਰਸ਼ਾਸਨ ਉਸਦੀ ਸਫਾਈ ਨਹੀਂ ਕਰਦਾ ਜਿਸ ਕਰ ਕੇ ਧੱਕੇ ਨਾਲ ਸਾਡੇ ਪਿੰਡ ’ਚ ਸੇਮ ਪੈਦਾ ਕੀਤੀ ਜਾ ਰਹੀ ਹੈ। ਓਵਰ ਫਲੋ ਹੋਣ ਕਾਰਨ ਸੇਮਨਾਲੇ ਦਾ ਗੰਦਾ ਪਾਣੀ ਖੇਤਾਂ ’ਚ ਆਉਂਦਾ ਹੈ ਤੇ ਪਿੰਡ ’ਚ ਬਦਬੂ ਵੀ ਫੈਲਦੀ ਹੈ। ਇਸ ਨਾਲ ਸਾਡੇ ਪਿੰਡ ਦਾ ਕਰੀਬ 4 ਸੌ ਏਕੜ ਰਕਬਾ ਪ੍ਰਭਾਵਿਤ ਹੋ ਰਿਹਾ ਹੈ।’

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)
ਜੋਗਿੰਦਰਪਾਲ ਸਿੰਘ (ਸਰਪੰਚ)

PunjabKesari

‘ਵੇਖੋ ਜੀ ਪਾਣੀ ਦੀ ਸਮੱਸਿਆ ਤਾਂ ਮਾਲਵਾ ਖੇਤਰ ਸਾਰੇ ’ਚ ਹੀ ਹੈ। ਮੈਂ ਤਾਂ ਪਿੰਡ ਵਾਸੀਆਂ ਨੂੰ ਸਪੈਸ਼ਲ ਗੰਗ ਕਨਾਲ ਤੋਂ ਪਾਈਪ ਲਾਈਨ ਪਵਾ ਕੇ ਦਿੱਤੀ ਹੈ। ਰਹੀ ਗੱਲ ਸੇਮਨਾਲੇ ਦੀ ਤਾਂ ਇਹ ਸਮੱਸਿਆ ਤਾਂ ਅਕਾਲੀਆਂ ਨੇ 1997 ’ਚ ਪੈਦਾ ਕੀਤੀ ਹੈ। ਉਨ੍ਹਾਂ ਵਲੋਂ ਸੇਮਨਾਲਿਆਂ ਦੀ ਬਣਤਰ ਹੀ ਗਲਤ ਕੀਤੀ ਗਈ ਹੈ ਜਿਸ ਨਾਲ ਲੱਖਾਂ ਏਕੜ ਰਕਬਾ ਪ੍ਰਭਾਵਿਤ ਹੁੰਦਾ ਹੈ।
ਨੱਥੂ ਰਾਮ ਮੌਜੂਦਾ ਵਿਧਾਇਕ, ਬੱਲੂਆਣਾ


Shyna

Content Editor

Related News