ਲੁੱਟ-ਖੋਹ ਕਰਨ ਵਾਲੇ ਗੈਂਗ ਦੇ 5 ਨੌਜਵਾਨ ਹਥਿਆਰਾਂ ਸਣੇ ਗਿ੍ਫਤਾਰ
Tuesday, Jan 28, 2020 - 05:08 PM (IST)
ਫਾਜ਼ਿਲਕਾ, ਜਲਾਲਾਬਾਦ ( ਸੁਨੀਲ ਨਾਗਪਾਲ, ਸੇਤੀਆ)- ਜ਼ਿਲਾ ਫਾਜ਼ਿਲਕਾ ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਨੌਜਵਾਨਾਂ ਦੇ ਅਜਿਹੇ ਗੈਂਗ ਨੂੰ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜੋ ਹਰ ਕਿਸੇ ਦੀ ਜੇਬ ਨੂੰ ਖਾਲੀ ਕਰ ਦਿੰਦੇ ਸਨ। ਲੁੱਟ-ਖੋਹ ਕਰਨ ਵਾਲੇ 5 ਨੌਜਵਾਨਾਂ ਤੋਂ ਪੁਲਸ ਨੇ 2 ਪਿਸਤੌਲ, 1 ਜਿੰਨ ਕਾਰ ਅਤੇ 5 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਮਾਮਲੇ ਦੇ ਸਬੰਧ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਜ਼ਿਲਾ ਫਾਜ਼ਿਲਕਾ ਦੇ ਪੁਲਸ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਬੋਹਰ ਥਾਣਾ ਸਦਰ ਮੁਖੀ ਰਣਜੀਤ ਸਿੰਘ ਵਲੋਂ ਇਸ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਕਤ ਨੌਜਵਾਨ ਨੈਸ਼ਨਲ ਹਾਈਵੇਅ ’ਤੇ ਹੀ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਸ ਦੌਰਾਨ ਉਹ ਲੋਕਾਂ ਤੋਂ ਸਿਰਫ ਪੈਸੇ ਹੀ ਨਹੀਂ ਸਗੋਂ, ਉਨ੍ਹਾਂ ਦੀਆਂ ਗੱਡੀਆਂ ਅਤੇ ਮੋਟਰਸਾਈਕਲ ਵੀ ਹਥਿਆਰਾਂ ਦੇ ਜ਼ੋਰ ’ਤੇ ਖੋਹ ਲੈਂਦੇ ਸਨ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਲਖਵਿੰਦਰ ਸਿੰਘ, ਸੁਨੀਲ ਕੁਮਾਰ, ਅਜੇ ਕੁਮਾਰ ਆਦਿ ਤੋਂ ਹੋਈ ਹੈ।