ਫਾਜ਼ਿਲਕਾ ਪੁਲਸ ਦਾ ਅਹਿਮ ਉਪਰਾਲਾ: ਇਕੋ ਦਿਨ ''ਚ 860 ਸ਼ਿਕਾਇਤਾਂ ਦਾ ਨਿਪਟਾਰਾ

Saturday, Jun 08, 2019 - 08:51 PM (IST)

ਫਾਜ਼ਿਲਕਾ ਪੁਲਸ ਦਾ ਅਹਿਮ ਉਪਰਾਲਾ: ਇਕੋ ਦਿਨ ''ਚ 860 ਸ਼ਿਕਾਇਤਾਂ ਦਾ ਨਿਪਟਾਰਾ

ਜਲਾਲਾਬਾਦ(ਨਿਖੰਜ,ਜਤਿੰਦਰ)— ਸ਼੍ਰੀ ਦੀਪਕ ਹਿਲੋਰੀ ਆਈ.ਪੀ.ਐੱਸ, ਐੱਸ.ਐੱਸ.ਪੀ. ਸਾਹਿਬ ਫਾਜ਼ਿਲਕਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਫਾਜ਼ਿਲਕਾ ਦੇ ਗਜ਼ਟਿਡ ਅਫਸਰਾਨ ਦੇ ਦਫਤਰਾ ਤੇ ਮੁੱਖ ਅਫਸਰਾਨ ਦੇ ਥਾਣਿਆ ਅੰਦਰ ਲੰਬਿਤ ਚੱਲ ਰਹੀਆ ਪਬਲਿਕ ਦਰਖਾਸਤਾ ਦੇ ਨਿਪਟਾਰੇ ਲਈ ਦਫਤਰ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਤੇ ਸਬ. ਡਵੀਜ਼ਨਲ ਪੱਧਰ 'ਤੇ ਪੁਲਸ ਅਫਸਰਾ ਦੀਆ ਟੀਮਾਂ ਬਣਾ ਕੇ ਦਰਖਾਸਤਾਂ ਦੇ ਨਿਪਟਾਰੇ ਲਈ ਕੈਪ ਲਗਾਏ ਗਏ ਹਨ।

PunjabKesari

ਸ਼੍ਰੀ ਰਣਬੀਰ ਸਿੰਘ ਕਪਤਾਨ ਪੁਲਸ ਇੰਵੈ. ਸ਼੍ਰੀ ਜਗਦੀਸ਼ ਕੁਮਾਰ ਉਪ ਕਪਤਾਨ ਪੁਲਿਸ ਫਾਜ਼ਿਲਕਾ ਸ.ਡ. ਫਾਜ਼ਿਲਕਾ, ਸ਼੍ਰੀ ਹਰਪਿੰਦਰ ਕੌਰ ਗਿੱਲ ਉਪ ਕਪਤਾਨ ਪੁਲਸ ਸਥਾਨਕ ਫਾਜ਼ਿਲਕਾ, ਸ਼੍ਰੀ ਭੁਪਿੰਦਰ ਸਿੰਘ ਉਪ ਕਪਤਾਨ ਪੁਲਸ ਮੇਜਰ ਕ੍ਰਾਈਮ ਸ਼੍ਰੀ ਗੁਰਦੀਪ ਸਿੰਘ ਉਪ ਕਪਤਾਨ ਪੁਲਸ ਨਾਰਕੋਟਿਕ ਸੈੱਲ, ਸ਼੍ਰੀ ਨਿਰਮਲ ਸਿੰਘ ਉਪ ਕਪਤਾਨ ਪੁਲਸ (ਸੀ.ਏ.ਡਬਲਿਊ.) ਵੱਲੋਂ ਦਫਤਰ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਅਤੇ ਸ਼੍ਰੀ ਗੁਰਮੀਤ ਸਿੰਘ ਕਪਤਾਨ ਪੁਲਸ ਅਬੋਹਰ, ਸ਼੍ਰੀ ਕੁਲਦੀਪ ਸਿੰਘ ਉਪ ਕਪਤਾਨ ਪੁਲਸ ਅਬੋਹਰ, ਸ਼੍ਰੀ ਸੰਦੀਪ ਸਿਘ ਉਪ ਕਪਤਾਨ ਪੁਲਸ ਅਬੋਹਰ ਦਿਹਾਤੀ ਵੱਲੋ ਅਬੋਹਰ ਪੈਲੇਸ, ਸ਼੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਕਪਤਾਨ ਪੁਲਸ ਪੀ.ਬੀ.ਆਈ., ਸ਼੍ਰੀ ਅਮਰਜੀਤ ਸਿੰਘ ਉਪ ਕਪਤਾਨ ਪੁਲਸ ਸ.ਡ. ਜਲਾਲਾਬਾਦ ਵੱਲੋਂ ਕਮਿਊਨਟੀਹਾਲ ਜਲਾਲਾਬਾਦ ਵਿਖੇ ਕੈਪ ਲਗਾ ਕੇ ਦੋਨਾਂ ਧਿਰਾਂ ਨੂੰ ਬੁਲਾ ਕੇ ਪੈਸਿਆਂ ਦੇ ਲੈਣ-ਦੇਣ, ਘਰੇਲੂ ਮਸਲਿਆਂ ਤੇ ਜਮੀਨੀ ਝਗੜਿਆਂ ਨਾਲ ਸਬੰਧਿਤ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਗਈ। ਜਿਸ ਨਾਲ ਜ਼ਿਲ੍ਹਾ ਭਰ 'ਚ ਕੁੱਲ 860 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਜਿਸ ਨਾਲ ਲੋਕ ਖੱਜਲ-ਖੁਆਰੀ ਤੋਂ ਬਚੇ ਹਨ ਤੇ ਸਮੋਂ ਦੀ ਵੀ ਬਚਤ ਹੋਈ ਹੈ ਅਤੇ ਜਲਦੀ ਇੰਨਸਾਫ ਵੀ ਮਿਲਿਆ ਹੈ।


author

Baljit Singh

Content Editor

Related News