ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰਸ ਦੇ ਹੱਥੋਂ ਫਿਸਲੀ ਬੰਦੂਕ, ਵੀਡੀਓ ਵਾਇਰਲ
Wednesday, Mar 13, 2019 - 12:56 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੀ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਭਾਰਤ ਅਤੇ ਪਾਕਿਸਤਾਨ ਦੀ ਰਿਟ੍ਰੀਟ ਸੈਰੇਮਨੀ ਚੱਲ ਰਹੀ ਸੀ ਕਿ ਅਚਾਨਕ ਕੁੱਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨਾਲ ਪਾਕਿਸਤਾਨ 'ਚ ਇਕ ਦਮ ਸ਼ਾਂਤੀ ਤੇ ਹਿੰਦੁਸਤਾਨ 'ਚ ਜੋਸ਼ ਦੀ ਲਹਿਰ ਫੈਲ ਗਈ। ਜਾਣਕਾਰੀ ਮੁਤਾਬਕ ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰਸ ਬੰਦੂਕਾਂ ਨੂੰ ਘੁਮਾ ਕੇ ਆਪਣੇ ਦੇਸ਼ ਵਾਸੀਆਂ ਸਾਹਮਣੇ ਜੋਸ਼ ਪੇਸ਼ ਕਰ ਰਹੇ ਸਨ ਕਿ ਅਚਾਨਕ ਇਕ ਪਾਕਿਸਤਾਨੀ ਰੇਂਜਰ ਦੇ ਹੱਥੋਂ ਬੰਦੂਕ ਫਿਸਲ ਕਿ ਜ਼ਮੀਨ 'ਤੇ ਜਾ ਡਿਗਦੀ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।