ਮਾਨਸੂਨ ਇਜਲਾਸ ''ਚ ਕਾਂਗਰਸ ਨੂੰ ਪੈਣਗੀਆਂ ਜੁੱਤੀਆਂ: ਸੁਖਬੀਰ (ਵੀਡੀਓ)
Tuesday, Jul 30, 2019 - 06:36 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ, ਨਿਖੰਜ) - ਪੰਜਾਬ 'ਚ ਇੰਨਾ ਜ਼ਿਆਦਾ ਨਸ਼ਾ ਫੈਲ ਚੁੱਕਾ ਹੈ ਕਿ ਨਸ਼ੇ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਕਾਂਗਰਸ ਦੇ ਵੱਡੇ ਲੀਡਰ ਨਸ਼ਾ ਤਸਕਰਾਂ ਨਾਲ ਮਿਲ ਕੇ ਉਨ੍ਹਾਂ ਤੋਂ ਪੈਸੇ ਲੈ ਕੇ ਹਰ ਹਲਕੇ 'ਚ ਨਸ਼ਾ ਵੇਚ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਫਿਰੋਜ਼ਪੁਰ ਦੇ ਐੱਮ.ਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2 ਤਰੀਕ ਤੋਂ ਪੰਜਾਬ ਵਿਧਾਨ ਸਭਾ 'ਚ ਮਾਨਸੂਨ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ, ਜੋ 6 ਤਾਰੀਕ ਤੱਕ ਹੋਵੇਗਾ। ਉਨ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆ ਹੋਇਆ ਕਿਹਾ ਕਿ ਕਾਂਗਰਸ ਇਜਲਾਸ 'ਚ ਹੋਣ ਵਾਲੇ ਹੰਗਾਮੇ ਤੋਂ ਡਰ ਕੇ ਇਸ ਨੂੰ ਜਲਦ ਖਤਮ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਸਾਨੂੰ ਜੁੱਤੀਆਂ ਹੀ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਹਰ ਫਰੰਟ ਤੋਂ ਫੇਲ ਹੋ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਖਹਿਰਾ ਅਤੇ ਨਾਜਰ ਸਿੰਘ ਮਾਨਸ਼ਾਹੀਆਂ ਵਲੋਂ ਆਪਣੇ ਅਸਤੀਫੇ ਨੂੰ ਲੈ ਕੇ ਸਪੀਕਰ ਕੋਲ ਪੇਸ਼ ਨਾ ਹੋਣ 'ਤੇ ਲੰਬੇ ਹੱਥੀਂ ਲਿਆ ਹੈ।