ਫਾਜ਼ਿਲਕਾ: ਅਨਾਜ ਮੰਡੀ ''ਚ ਲਿਫਟਿੰਗ ਨੂੰ ਲੈ ਕੇ ਹੋਇਆ ਵਿਵਾਦ, ਚੱਲੀਆਂ ਗੋਲੀਆਂ

10/13/2020 6:07:28 PM

ਫਾਜ਼ਿਲਕਾ (ਸੁਨੀਲ ਨਾਗਪਾਲ): ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ਵਿਚ ਲਿਫ਼ਟਿੰਗ ਦੇ ਵਿਵਾਦ ਨੂੰ ਲੈ ਕੇ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ 'ਤੇ ਗੋਲੀਆਂ ਚੱਲਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਕਰਨ ਲਈ ਬਾਹਰੋਂ ਟਰੱਕ ਆ ਰਹੇ ਸਨ। ਜਦੋਂ ਟਰੱਕ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਪਿੰਡ ਚਾਂਦਮਾਰੀ ਨੇੜੇ ਪੁੱਜੇ ਤਾਂ ਇਸ ਦੌਰਾਨ ਕੁੱਝ ਵਿਅਕਤੀਆਂ ਵਲੋਂ ਟਰੱਕ ਚਾਲਕਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ। ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਕੁੱਝ ਵਿਅਕਤੀ ਆਪਸ ਵਿਚ ਉਲਝ ਗਏ।

ਇਹ ਵੀ ਪੜ੍ਹੋ: ਘੁਬਾਇਆ ਨੇ ਆਪਣੀ ਹੀ ਸਰਕਾਰ ਨੂੰ ਦਿਖਾਈਆਂ ਅੱਖਾਂ, ਕਿਹਾ ਸੁਣਵਾਈ ਨਾ ਹੋਈ ਤਾਂ ਦੇਵੇਗਾ ਧਰਨਾ

ਇਸ ਦੌਰਾਨ ਹਵਾਈ ਫਾਇਰ ਕਰਕੇ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਸਾਰੇ ਮਾਮਲੇ ਸਬੰਧੀ ਦੱਸ ਸਕਦੇ ਹਨ।

ਇਹ ਵੀ ਪੜ੍ਹੋ: ਐੱਸ.ਜੀ.ਪੀ. ਸੀ. ਚੋਣਾਂ ਨੂੰ ਲੈ ਕੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦਾ ਵੱਡਾ ਬਿਆਨ


Shyna

Content Editor

Related News