ਡੀ.ਸੀ. ਸਾਹਿਬ ਦਾ ਤਾਲਿਬਾਨੀ ਫਰਮਾਨ, ਦਫਤਰਾਂ 'ਚ ਔਰਤਾਂ ਨਹੀਂ ਪਾਉਣਗੀਆਂ ਮਾਡਰਨ ਕੱਪੜੇ

Saturday, Jul 27, 2019 - 03:35 PM (IST)

ਡੀ.ਸੀ. ਸਾਹਿਬ ਦਾ ਤਾਲਿਬਾਨੀ ਫਰਮਾਨ, ਦਫਤਰਾਂ 'ਚ ਔਰਤਾਂ ਨਹੀਂ ਪਾਉਣਗੀਆਂ ਮਾਡਰਨ ਕੱਪੜੇ

ਫਾਜ਼ਿਲਕਾ (ਨਾਗਪਾਲ,ਸੇਤੀਆ)— ਇੱਥੋਂ ਦੇ ਡਿਪਟੀ ਕਮਿਸ਼ਨਰ ਨੇ ਅਜੀਬੋ-ਗਰੀਬ ਹੁਕਮ ਜਾਰੀ ਕੀਤਾ ਹਨ। ਡੀ.ਸੀ. ਨੇ ਬਾਕਾਇਦਾ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਦਫ਼ਤਰ 'ਚ ਔਰਤਾਂ ਟੀ-ਸ਼ਰਟ ਪਾ ਕੇ ਨਹੀਂ ਆ ਸਕਦੀਆਂ। ਇੰਨਾ ਹੀ ਨਹੀਂ ਡੀਸੀ ਨੇ ਮਹਿਲਾ ਕਰਮਚਾਰੀਆਂ ਲਈ ਚੁੰਨੀ ਲਾਜ਼ਮੀ ਕਰ ਦਿੱਤੀ ਹੈ।

ਫਾਜ਼ਿਲਕਾ ਦੇ ਡੀ.ਸੀ. ਮਨਪ੍ਰੀਤ ਸਿੰਘ ਛਤਵਾਲ ਨੇ ਆਪਣੇ ਹੁਕਮ 'ਚ ਲਿਖਿਆ ਹੈ ਕਿ ਇਸਤਰੀ ਮੁਲਾਜ਼ਮ ਬਿਨਾਂ ਚੁੰਨੀ ਤੋਂ ਦਫ਼ਤਰ 'ਚ ਹਾਜ਼ਰ ਨਾ ਹੋਣ। ਇਹ ਹੁਕਮ 26 ਜੁਲਾਈ, 2019 ਯਾਨੀ ਬੀਤੇ ਕੱਲ ਜਾਰੀ ਕੀਤੇ ਗਏ ਹਨ। ਇਸ ਦਾ ਉਤਾਰਾ ਡੀ.ਸੀ. ਨੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਵੀ ਕਰ ਦਿੱਤਾ ਗਿਆ ਹੈ।ਚਿੱਠੀ 'ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News